ਅਧਿਆਪਕ ਭਰਤੀਆਂ ਲਟਕਾਉਣ ਦੀ ਜ਼ਿੰਮੇਵਾਰ ਪੰਜਾਬ ਸਰਕਾਰ : ਡੀ ਟੀ ਐੱਫ

ਸਿੱਖਿਆ \ ਤਕਨਾਲੋਜੀ

ਦਲਜੀਤ ਕੌਰ 

ਚੰਡੀਗੜ੍ਹ, 13 ਅਪ੍ਰੈਲ, 2025: ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀ 5994 ਈ ਟੀ ਟੀ ਅਧਿਆਪਕਾਂ ਦੀ ਭਰਤੀ, ਜਿਸ ਦੇ ਨਿਯੁਕਤੀ ਪੱਤਰ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਵੱਲੋਂ ਖੁਦ ਵੰਡੇ ਗਏ ਸਨ, ਵਿੱਚੋਂ ਲਗਪਗ 1228 ਦੇ ਕਰੀਬ ਅਧਿਆਪਕ ਨੂੰ ਕੋਰਟ ਕੇਸ ਦੇ ਹਵਾਲੇ ਨਾਲ ਜੁਆਇੰਨ ਕਰਵਾਉਣ ਤੋਂ ਰੋਕ ਦਿੱਤਾ ਗਿਆ। ਕੋਰਟ ਕੇਸ ਹੋਣ ਤੋਂ ਪਹਿਲਾਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ 2460 ਅਧਿਆਪਕਾਂ ਵਿੱਚੋਂ 1232 ਅਧਿਆਪਕ, ਜਿੰਨ੍ਹਾਂ ਨੇ ਆਪਣਾ ਮੈਡੀਕਲ ਜਲਦੀ ਨਾਲ ਕਰਵਾ ਲਿਆ ਸੀ, ਸਕੂਲਾਂ ਵਿਚ ਜੁਆਇੰਨ ਕਰ ਗਏ ਸਨ। ਜਦਕਿ 1228 ਦੇ ਕਰੀਬ ਅਧਿਆਪਕਾਂ ਦੇ ਮੈਡੀਕਲ ਕਰਾਉਣ ਤੋਂ ਪਹਿਲਾਂ ਕੋਰਟ ਕੇਸ ਲੱਗ ਜਾਣ ਕਾਰਣ ਸਕੂਲਾਂ ਵਿੱਚ ਜੁਆਇੰਨ ਹੋਣੋਂ ਰਹਿ ਗਏ। ਜ਼ਿਕਰਯੋਗ ਹੈ ਕਿ 6635 ਈ ਟੀ ਟੀ ਅਧਿਆਪਕਾਂ ਦੀ ਭਰਤੀ ਸਮੇਂ ਜੁਆਇੰਨ ਕਰਨ ਉਪਰੰਤ ਮੈਡੀਕਲ ਕਰਾਉਣ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ। 

ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪਿਛਲੇ ਸਮੇਂ ਦੀਆਂ ਭਰਤੀਆਂ ਦੌਰਾਨ ਪੰਜਾਬ ਸਰਕਾਰ ਦੁਆਰਾ ਬੇਰੁਜ਼ਗਾਰ ਅਧਿਆਪਕਾਂ ਕੀਤੀ ਗਈ ਖੱਜਲ ਖ਼ੁਆਰੀ ਅਤੇ ਲੇਟ ਲਤੀਫੀ ਦੀ ਨਿਖੇਧੀ ਕਰਦਿਆਂ ਭਰਤੀਆਂ ਨੂੰ ਜਲਦੀ ਸਿਰੇ ਲਾਉਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਇਸ ਵਾਰ ਜੁਆਇੰਨ ਹੋਣ ਤੋਂ ਪਹਿਲਾਂ ਮੈਡੀਕਲ ਕਰਾਉਣ ਦੀ ਸ਼ਰਤ ਕਾਰਣ 1228 ਦੇ ਕਰੀਬ ਅਧਿਆਪਕਾਂ ਦੀ ਜੁਆਇੰਨਿੰਗ ਰਹਿ ਜਾਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੂਬੇ ਅੰਦਰ 20000 ਤੋਂ ਵੱਧ ਅਧਿਆਪਕ ਭਰਤੀ ਕਰਨ ਦੇ ਲਗਾਤਾਰ ਬਿਆਨ ਨੂੰ ਅੰਕੜਿਆਂ ਸਹਿਤ ਝੂਠਾ ਕਰਾਰ ਦਿੱਤਾ।

ਡੀ ਟੀ ਐੱਫ ਪੰਜਾਬ ਦੇ ਸੂਬਾ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਸੰਘਰਸ਼ ਕੀਤੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੀਆਂ ਈ ਟੀ ਟੀ ਅਧਿਆਪਕਾਂ ਦੀਆਂ 2364 ਅਤੇ 5994 ਭਰਤੀਆਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ, ਜਿਸ ਕਾਰਣ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ 2364 ਭਰਤੀ ਵਿੱਚੋਂ ਕੇਵਲ 950 ਦੇ ਕਰੀਬ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲੇ ਸਨ ਜਦਕਿ 5994 ਭਰਤੀ ਵਿੱਚੋਂ ਲਗਪਗ 2460 ਦੇ ਕਰੀਬ ਨਿਯੁਕਤੀ ਪੱਤਰ ਦਿੱਤੇ ਗਏ ਸਨ। 5994 ਭਰਤੀ ਵਿੱਚੋਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ 2460 ਵਿੱਚੋਂ ਕੇਵਲ 1230 ਦੇ ਕਰੀਬ ਹੀ ਜੁਆਇੰਨ ਕਰ ਸਕੇ ਜਦਕਿ ਬਾਕੀ ਅਧਿਆਪਕਾਂ ਦੀ ਜੁਆਇੰਨਿੰਗ ਹੋਣ ਤੋਂ ਪਹਿਲਾਂ ਕੋਰਟ ਵਿੱਚ ਸਟੇਅ ਹੋ ਗਿਆ। ਇਸੇ ਭਰਤੀ ਵਿੱਚ 2994 ਦੇ ਕਰੀਬ ਅਧਿਆਪਕਾਂ ਦੀ ਬੈਕਲੌਗ ਭਰਤੀ ਸੀ ਜਿਸ ਬਾਰੇ ਪੰਜਾਬ ਸਰਕਾਰ ਵੱਲੋਂ ਹਾਲੇ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆਉਂਦੀ। ਇਸ ਤਰ੍ਹਾਂ ਇੰਨ੍ਹਾਂ ਦੋਨੋਂ ਭਰਤੀਆਂ ਅੰਦਰ ਕੇਵਲ 3400 ਦੇ ਕਰੀਬ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ ਜਿੰਨ੍ਹਾਂ ਵਿੱਚੋਂ ਸਿਰਫ 2200 ਕੁ ਅਧਿਆਪਕਾਂ ਨੇ ਜੁਆਇੰਨ ਕੀਤਾ ਹੈ ਜੋ ਸਿੱਖਿਆ ਮੰਤਰੀ ਪੰਜਾਬ ਦੁਆਰਾ ਮੀਡੀਆ ਅੱਗੇ ਪੇਸ਼ ਕੀਤੇ ਗਏ ਅੰਕੜਿਆਂ ਤੋਂ ਕੋਹਾਂ ਦੂਰ ਹਨ। ਇਸ ਤੋਂ ਇਲਾਵਾ ਇੰਨ੍ਹਾਂ ਭਰਤੀਆਂ ਵਿੱਚ ਅਨੇਕਾਂ ਅਧਿਆਪਕਾਂ ਦੇ ਦੋਨੋਂ ਪਾਸੇ ਨਿਯੁਕਤੀ ਪੱਤਰ ਆਏ ਹਨ ਜਿਸ ਕਾਰਣ ਦੋਨਾਂ ਭਰਤੀਆਂ ਦੇ 8358 ਅਧਿਆਪਕਾਂ ਵਿੱਚੋਂ ਅਸਲ ਵਿੱਚ ਜੁਆਇੰਨ ਕਰਨ ਵਾਲਿਆਂ ਦੀ ਗਿਣਤੀ 2000 ਦੇ ਕਰੀਬ ਹੀ ਹੈ। 

ਡੀਟੀਐੱਫ ਦੇ ਸੰਯੁਕਤ ਸਕੱਤਰ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ‘ਤੇ ਭਰਤੀਆਂ ਨੂੰ ਲਟਕਾਉਣ ਲਈ ਅੜਿੱਕੇ ਡਾਹੁਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੂੰ ਸਿੱਖਿਆ ਕ੍ਰਾਂਤੀ ਦੇ ਫੋਕੇ ਦਮਗਜੇ ਮਾਰਨ ਦੀ ਬਜਾਏ ਧਰਾਤਲੀ ਹਾਲਾਤਾਂ ਨੂੰ ਦੇਖ ਕੇ ਬਿਆਨ ਦੇਣੇ ਚਾਹੀਦੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਸਿੱਖਿਆ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ।

Published on: ਅਪ੍ਰੈਲ 13, 2025 10:39 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।