ਚੰਡੀਗੜ੍ਹ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਪੰਜਾਬ ਦੀ ਰਾਜਨੀਤੀ ’ਚ ਇੱਕ ਨਵਾਂ ਤੂਫ਼ਾਨ ਖੜਾ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਤਾਜ਼ਾ ਬਿਆਨ ਜਿਸ ’ਚ ਉਨ੍ਹਾਂ ਨੇ ਪੰਜਾਬ ਵਿੱਚ 50 ਬੰਬ ਹੋਣ ਦਾ ਦਾਅਵਾ ਕੀਤਾ ਸੀ, ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਮਾਨ ਨੇ ਪੁੱਛਿਆ ਕਿ ਜੇ ਬਾਜਵਾ ਨੂੰ ਇਹ ਜਾਣਕਾਰੀ ਸੀ, ਤਾਂ ਉਨ੍ਹਾਂ ਨੂੰ ਇਹ ਕਿਸ ਤਰੀਕੇ ਨਾਲ ਮਿਲੀ। ਕੀ ਉਹਨਾਂ ਦੇ ਪਾਕਿਸਤਾਨ ਨਾਲ ਸੰਬੰਧ ਹਨ ਜੋ ਉੱਥੋਂ ਦੇ ਅੱਤਵਾਦੀ ਉਨ੍ਹਾਂ ਨੂੰ ਸਿੱਧੇ ਫ਼ੋਨ ਕਰਕੇ ਬੰਬਾਂ ਦੀ ਗਿਣਤੀ ਦੱਸ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਜਾਣਕਾਰੀ ਨਾ ਤਾਂ ਕਿਸੇ ਖੁਫੀਆ ਏਜੰਸੀ ਕੋਲ ਹੈ, ਨਾ ਹੀ ਕੇਂਦਰ ਸਰਕਾਰ ਨੇ ਇਸ ਬਾਰੇ ਕੋਈ ਇਤਲਾਹ ਦਿੱਤੀ ਹੈ। ਫਿਰ ਇਹ ਗੱਲ ਇੱਕ ਵੱਡੇ ਵਿਰੋਧੀ ਨੇਤਾ ਕੋਲ ਕਿਵੇਂ ਪਹੁੰਚੀ। ਮਾਨ ਨੇ ਬਾਜਵਾ ਦੀ ਨਿਯਤ ’ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਜੇ ਇਹ ਗੱਲ ਸਚ ਸੀ, ਤਾਂ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਸੂਚਿਤ ਕੀਤਾ। ਕੀ ਉਹ ਲੋਕਾਂ ਦੀ ਮੌਤ ਦੀ ਉਡੀਕ ਕਰ ਰਹੇ ਸਨ ਤਾਂ ਜੋ ਆਪਣੀ ਰਾਜਨੀਤਿਕ ਰੋਟੀ ਸੇਕ ਸਕਣ।

Published on: ਅਪ੍ਰੈਲ 13, 2025 1:39 ਬਾਃ ਦੁਃ