ਚੰਡੀਗੜ੍ਹ: 13 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ ਸੀ। ਉਹਨਾਂ ਕਿਹਾ ਕਿ ਜਦੋਂ NDA ਦਾ ਸਾਥ ਛੱਡਿਆ ਤਾਂ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ।
ਸੁਖਬੀਰ ਬਾਦਲ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਗੁਰਦੁਆਰਾ ਕਮੇਟੀਆਂ ਤੇ ਕਬਜ਼ਾ ਕੀਤਾ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕੇਂਦਰ ਦੀ ਭਾਜਪਾ ਸਰਕਾਰ ਤੇ ਗੰਭੀਰ ਦੋਸ਼ ਲਗਾਏ। ਸੁਖਬੀਰ ਬਾਦਲ ਨੇ ਮਨਜਿੰਦਰ ਸਿੰਘ ਸਿਰਸਾ ‘ਤੇ ਵਰ੍ਹਦਿਆਂ ਕਿਹਾ ਕਿ ਜਿਨਾਂ ਨੂੰ ਅਕਾਲੀ ਦਲ ਨੇ ਪੈਦਾ ਕੀਤਾ, ਉਹਨਾਂ ਨੇ ਹੀ ਅਕਾਲੀ ਦਲ ਦੇ ਨਾਲ ਗਦਾਰੀ ਕੀਤੀ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰਾਂ ਜਥੇਦਾਰਾਂ ਨੂੰ ਕੇਂਦਰ ਵੱਲੋਂ ਕੰਟਰੋਲ ‘ਚ ਕਰ ਲਿਆ ਗਿਆ। ਕੇਂਦਰ ਨੇੇ ਗੰਨਮੈਨ, ਜਿਪਸੀਆਂ ਦੇ ਕੇ ਜਥੇਦਾਰਾਂ ਨੂੰ ਕੌਮ ਦੇ ਖਿਲਾਫ ਭੜਕਾਇਆ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਜਥੇਦਾਰ ਕੌਮ ਨੂੰ ਮਜਬੂਤ ਕਰਨ ਦੀ ਥਾਂ ਜਥੇਬੰਦੀ ਨੂੰ ਖਤਮ ਕਰਨ ‘ਚ ਲੱਗੇ ਰਹੇ।

Published on: ਅਪ੍ਰੈਲ 13, 2025 3:38 ਬਾਃ ਦੁਃ