ਚੰਡੀਗੜ੍ਹ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਘਰ ਪੁਲਿਸ ਪਹੁੰਚਣ ਨੂੰ ਲੈ ਕੇ ਬਿਆਨ ਦਿੱਤਾ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਘਰ ਪੁੱਛਗਿੱਛ ਲਈ ਆਈ ਸੀ, ਪਰ ਉਹ ਆਪਣੇ ਖੁਫੀਆ ਸੂਤਰਾਂ ਦੀ ਜਾਣਕਾਰੀ ਨਹੀਂ ਦੇ ਸਕਦੇ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਕੋਲ ਸਰਕਾਰ, ਖੁਫੀਆ ਏਜੰਸੀਆਂ ਅਤੇ ਕੇਂਦਰ ’ਚ ਐਸੇ ਸੂਤਰ ਹਨ, ਜਿਨ੍ਹਾਂ ਨੇ 50 ਥਾਵਾਂ ’ਤੇ ਬੰਬ ਧਮਾਕਿਆਂ ਦੀ ਸੰਭਾਵਨਾ ਬਾਰੇ ਇਤਲਾਹ ਦਿੱਤੀ ਹੈ।ਉਨ੍ਹਾਂ ਇਹ ਖ਼ਦਸ਼ਾ ਵੀ ਜਤਾਇਆ ਕਿ ਮੇਰੇ ਉੱਪਰ ਹਮਲਾ ਹੋ ਸਕਦਾ ਹੈ।

Published on: ਅਪ੍ਰੈਲ 13, 2025 2:03 ਬਾਃ ਦੁਃ