ਕੀਵ, 13 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਯੂਕਰੇਨ ‘ਤੇ ਰੂਸੀ ਮਿਜ਼ਾਈਲ ਹਮਲੇ ਕਾਰਨ ਇਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਕੁਸੁਮ ਦੇ ਗੋਦਾਮ ‘ਚ ਅੱਗ ਲਗ ਗਈ। ਭਾਰਤ ਵਿੱਚ ਯੂਕਰੇਨ ਦੇ ਦੂਤਾਵਾਸ ਨੇ ਰੂਸ ਉੱਤੇ ਰਾਜਧਾਨੀ ਕੀਵ ਵਿੱਚ ਭਾਰਤੀ ਗੋਦਾਮ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।
ਯੂਕਰੇਨ ਦੂਤਘਰ ਨੇ ਕਿਹਾ ਕਿ ਅੱਜ ਰੂਸ ਨੇ ਯੂਕਰੇਨ ਵਿੱਚ ਭਾਰਤੀ ਕੰਪਨੀ ਕੁਸੁਮ ਦੇ ਗੋਦਾਮ ‘ਤੇ ਮਿਜ਼ਾਈਲ ਨਾਲ ਹਮਲਾ ਕੀਤਾ। ਭਾਰਤ ਨਾਲ ਖਾਸ ਦੋਸਤੀ ਦਾ ਦਾਅਵਾ ਕਰਨ ਵਾਲਾ ਰੂਸ ਜਾਣਬੁੱਝ ਕੇ ਭਾਰਤੀ ਕੰਪਨੀਆਂ ‘ਤੇ ਹਮਲੇ ਕਰ ਰਿਹਾ ਹੈ।
ਬ੍ਰਿਟੇਨ ਵਿੱਚ ਯੂਕਰੇਨ ਦੇ ਰਾਜਦੂਤ ਮਾਰਟਿਨ ਹੈਰਿਸ ਨੇ ਵੀ ਦਾਅਵਾ ਕੀਤਾ ਕਿ ਰੂਸੀ ਹਮਲਿਆਂ ਨੇ ਰਾਜਧਾਨੀ ਕੀਵ ਵਿੱਚ ਇੱਕ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਦੇ ਗੋਦਾਮ ਨੂੰ ਤਬਾਹ ਕਰ ਦਿੱਤਾ ਹੈ। ਹਾਲਾਂਕਿ ਮਾਰਟਿਨ ਨੇ ਕਿਹਾ ਕਿ ਹਮਲਾ ਰੂਸੀ ਡਰੋਨਾਂ ਰਾਹੀਂ ਕੀਤਾ ਗਿਆ ਸੀ ਨਾ ਕਿ ਮਿਜ਼ਾਈਲਾਂ ਰਾਹੀਂ।

Published on: ਅਪ੍ਰੈਲ 13, 2025 7:42 ਪੂਃ ਦੁਃ