ਸਾਹਿਤਕ ਮੰਚ, ਲਹਿਰਾਗਾਗਾ ਵੱਲੋਂ ਡਾ. ਸਚਿਨ ਦੇ ਨਾਵਲ ‘ਬੀ ਜੀ’ ‘ਤੇ ਵਿਚਾਰ-ਚਰਚਾ ਦਾ ਆਯੋਜਨ

ਸਾਹਿਤ

ਦਲਜੀਤ ਕੌਰ 

ਲਹਿਰਾਗਾਗਾ, 14 ਅਪ੍ਰੈਲ, 2025: ਸਾਹਿਤਕ ਮੰਚ, ਲਹਿਰਾਗਾਗਾ ਵੱਲੋਂ ਸਥਾਨਕ ਪੈਨਸ਼ਨਰਜ਼ ਹੋਮ ਵਿਖੇ ਨੌਜਵਾਨ ਸਾਹਿਤਕਾਰ ਡਾ. ਸਚਿਨ ਸ਼ਰਮਾ ਦੇ ਦੂਜੇ ਨਾਵਲ ‘ਬੀ ਜੀ’ ‘ਤੇ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਵੀ-ਦਰਬਾਰ ਵਿੱਚ ਇਲਾਕੇ ਦੇ ਲੇਖ਼ਕਾਂ ਨੇ ਰਚਨਾਵਾਂ ਪੇਸ਼ ਕੀਤੀਆਂ। ਰਤਨਪਾਲ ਡੂਡੀਆਂ ਨੇ ਨਾਵਲ ‘ਤੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖ਼ਕ ਕਥਾ ਵਰਣਨ ਅਤੇ ਬਿਰਤਾਂਤ ਨੂੰ ਵੰਨ-ਸੁਵੰਨਤਾ ਦੇਣ ਵਾਲਾ ਧਨੀ ਹੈ। ਉਹ ਆਪਣੀ ਕਲਾ ਦੇ ਬਲਬੂਤੇ ਪਾਠਕਾਂ ਨੂੰ ਉਂਗਲ ਫੜਕੇ ਤੋਰਨ ਦੇ ਸਮਰੱਥ ਹੈ। ਡਾ. ਸਚਿਨ ਦੀ ਨਾਵਲ ਦੇ ਖੇਤਰ ਦੇ ਵਿੱਚ ਘਾਲਣਾ ਸੁੰਦਰ ਅਤੇ ਹੁਨਰੀ ਹੈ। ਠੇਠ ਮਲਵਈ ਭਾਸ਼ਾ ‘ਚ ਲਿਖੇ ਇਸ ਨਾਵਲ ‘ਚ ਮੁਹਾਵਰੇ ਅਤੇ ਲੋਕ ਕਥਨ ਖੂਬਸੂਰਤੀ ਨਾਲ ਇਸਤੇਮਾਲ ਕੀਤੇ ਗਏ ਹਨ। ਲੇਖ਼ਕ ਨੂੰ ਸ਼ਬਦਾਂ ਦਾ ਕਸੀਦਾ ਕੱਢਣ ਦਾ ਹੁਨਰ ਹੈ। ਇਸ ਉਪਰੰਤ ਡਾ. ਜਗਦੀਸ਼ ਪਾਪੜਾ, ਰਣਜੀਤ ਲਹਿਰਾ, ਧਰਮਾ ਹਰਿਆਊ ਅਤੇ ਧਰਮਿੰਦਰ ਬਾਵਾ ਨੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੇਖ਼ਕ ਨੂੰ ਵਧਾਈ ਦਿੱਤੀ।

ਡਾ. ਸਚਿਨ ਨੇ ਕਿਹਾ ਕਿ ਉਹ ਜਲਦ ਹੀ ਤੀਸਰਾ ਨਾਵਲ ਪਾਠਕਾਂ ਦੀ ਝੋਲੀ ਪਾਉਣਗੇ। ਉਹਨਾਂ ਕਿਹਾ ਕਿ ਸਾਹਿਤ ਹੀ ਮਨੁੱਖ ਨੂੰ ਜਿਊਣ ਦਾ ਵਲ ਸਿਖਾਉਂਦਾ ਹੈ।

ਇਸ ਉਪਰੰਤ ਕਵੀ-ਦਰਬਾਰ ਦੌਰਾਨ ਰਾਜਿੰਦਰ ਚਾਹਿਲ ਜਵਾਹਰਵਾਲਾ, ਜਗਵੀਰ ਸਿੰਘ ਗਾਗਾ, ਬਲਦੇਵ ਸਿੰਘ ਨਿਮਰ, ਧਰਮਾ ਹਰਿਆਊ, ਜਸਵੀਰ ਲਾਡੀ, ਸਤਨਾਮ ਸਿੰਘ ਚੱਕ ਭਾਈਕੇ, ਖ਼ੁਸ਼ਪ੍ਰੀਤ ਹਰੀਗੜ੍ਹ, ਸੁਖਜਿੰਦਰ ਲਾਲੀ, ਧਰਮਿੰਦਰ ਬਾਵਾ, ਜਗਦੀਸ਼ ਪਾਪੜਾ, ਰਤਨਪਾਲ ਡੂਡੀਆਂ ਅਤੇ ਸਿਮਰਨਜੀਤ ਕੋਰ ਨੇ ਰਚਨਾਵਾਂ ਪੇਸ਼ ਕੀਤੀਆਂ। ਲੇਖ਼ਕਾਂ ਨੇ ਆਪਣੀਆਂ ਕਿਤਾਬਾਂ ਨਾਲ ਜਾਣ ਪਹਿਚਾਣ ਵੀ ਕਰਵਾਈ। 

ਇਸ ਮੌਕੇ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਲਹਿਰਾਗਾਗਾ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਵਿੱਤ ਸਕੱਤਰ ਮਾਸਟਰ ਭਗਵਾਨ ਦਾਸ ਨੇ ਹਾਜ਼ਰੀਨ ਨੂੰ ਅੱਗੇ ਤੋਂ ਅਜਿਹੀਆਂ ਗਤੀਵਿਧੀਆਂ ਲਈ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਹਾਜ਼ਰ ਲੇਖਕਾਂ ਵੱਲੋਂ ਆਪੋ ਆਪਣੀਆਂ ਕਿਤਾਬਾਂ ਪੈਨਸ਼ਨਰਜ਼ ਹੋਮ ਨੂੰ ਭੇਟ ਕਰ ਕੇ ਲਾਇਬ੍ਰੇਰੀ ਦਾ ਆਗਾਜ਼ ਕੀਤਾ ਅਤੇ ਅੱਗੇ ਤੋਂ ਹੋਰ ਕਿਤਾਬਾਂ ਦਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ।

ਇਸ ਦੌਰਾਨ ਮਾਸਟਰ ਰਘਬੀਰ ਭੁਟਾਲ, ਰਣਦੀਪ ਸੰਗਤਪੁਰਾ, ਡਾ. ਬਿਹਾਰੀ ਮੰਡੇਰ, ਮਾਸਟਰ ਨਰਿੰਦਰਪਾਲ, ਜੋਰਾ ਸਿੰਘ ਗਾਗਾ, ਅਮਰੀਕ ਸਿੰਘ ਗੁਰਨੇ, ਐਡਵੋਕੇਟ ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਯੁਵਾਂਸ਼ੂ ਗੋਇਲ ਸਮੇਤ ਹੋਰ ਹਾਜ਼ਰ ਸਨ।

Published on: ਅਪ੍ਰੈਲ 14, 2025 5:00 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।