ਨਵੀਂ ਦਿੱਲੀ, 14 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬੀਤੇ ਦਿਨੀਂ ਆਰਬੀਆਈ ਵੱਲੋਂ ਰੇਪੋ ਰੇਟ ਘਟਾਏ ਜਾਣ ਤੋਂ ਬਾਅਦ ਹੁਣ ਬੈਂਕਾਂ ਨੇ ਵੀ ਵਿਆਜ਼ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਂਕ ਆਫ ਮਹਾਰਾਸ਼ਟਰ (BOM) ਨੇ ਭਾਰਤੀ ਰਜਿਰਵ ਬੈਂਕ ਦੇ ਰੇਪੋ ਦਰ ਨਾਲ ਜੁੜੇ ਲੋਨ ਦੀ ਵਿਆਜ਼ ਦਰਾਂ ਨੂੰ 0.25 ਫੀਸਦੀ ਘੱਟ ਕਰਨ ਦਾ ਐਲਾਨ ਕੀਤਾ ਹੈ। ਬੈਂਕ ਆਫ ਮਹਾਰਾਸ਼ਟਰ ਨੇ ਸੋਮਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਬੈਂਕ ਦੀ ਰੇਪੋ ਨਾਲ ਜੁੜੇ ਲੋਨ ਦੀ ਵਿਆਜ਼ ਦਰਾਂ (RLLR) ਹੁਣ 9.05 ਫੀਸਦੀ ਤੋਂ ਘਟਾ ਕੇ 8.80 ਫੀਸਦੀ ਕਰ ਦਿੱਤੀ ਗਈ ਹੈ।
ਬੈਂਕ ਨੇ ਕਿਹਾ ਕਿ ਲੋਨ ਦੀਆਂ ਨਵੀਆਂ ਵਿਆਜ਼ ਦਰਾਂ ਕਰਜ਼ ਨੂੰ ਹੋਰ ਜ਼ਿਆਦਾ ਕਿਫਾਅਤੀ ਬਣਾ ਦੇਵੇਗੀ ਅਤੇ ਇਸ ਨਾਲ ਗ੍ਰਾਹਕਾਂ ਦੇ ਵਿੱਤੀ ਲਾਭ ਨੂੰ ਵਧਾਏਗੀ। ਬੈਂਕ ਆਫ ਮਹਾਰਾਸ਼ਟਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਫਰ ਕੀਤੇ ਜਾਣ ਵਾਲੇ ਸਾਰੇ ਰਿਟੇਲ ਲੋਨ RLLR ਨਾਲ ਜੁੜੇ ਹਨ। ਇਸ ਲਈ ਕਟੌਤੀ ਨਾਲ ਹੋਮ ਲੋਨ, ਕਾਰ ਲੋਨ, ਸਿੱਖਿਆ ਲੋਨ, ਗੋਲਡ ਲੋਨ ਸਮੇਤ ਸਾਰੇ ਰਿਟੇਲ ਲੋਨ ਲੈਣ ਵਾਲੇ ਗ੍ਰਾਹਕਾਂ ਨੂੰ ਲਾਭ ਹੋਵੇਗਾ।
Published on: ਅਪ੍ਰੈਲ 14, 2025 5:06 ਬਾਃ ਦੁਃ