ਟੈਕਸਾਸ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਮਸ਼ਹੂਰ ਹਾਲੀਵੁੱਡ ਗਾਇਕਾ ਕੈਟੀ ਪੇਰੀ (Katy Perry ਅੱਜ ਸੋਮਵਾਰ ਨੂੰ ਬਲੂ ਓਰਿਜਿਨ ਰਾਕੇਟ ‘ਤੇ 5 ਮਹਿਲਾ ਸਾਥੀਆਂ ਨਾਲ ਪੁਲਾੜ ‘ਚ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਫਲਾਈਟ ‘ਚ ਸਿਰਫ ਔਰਤਾਂ ਹੀ ਹੋਣਗੀਆਂ। ਮਿਸ਼ਨ ਬਲੂ ਓਰਿਜਿਨ ਦੇ ਨਿਊ ਸ਼ੇਪਾਰਡ ਪ੍ਰੋਗਰਾਮ ਦਾ ਹਿੱਸਾ ਹੈ, ਜਿਸਨੂੰ NS-31 ਮਨੋਨੀਤ ਕੀਤਾ ਗਿਆ ਹੈ।
ਕੈਟੀ ਪੇਰੀ (Katy Perry) ਨਾਲ ਬਲੂ ਓਰੀਜਿਨ ਦੇ ਮਾਲਕ ਜੈਫ ਬੇਜੋਸ ਦੀ ਮੰਗੇਤਰ ਲੌਰੇਨ ਸਾਂਚੇਜ਼, ਟੀਵੀ ਪੇਸ਼ਕਾਰ ਗੇਲ ਕਿੰਗ, ਮਨੁੱਖੀ ਅਧਿਕਾਰ ਕਾਰਕੁਨ ਅਮਾਂਡਾ ਨਗੁਏਨ, ਫਿਲਮ ਨਿਰਮਾਤਾ ਕੈਰੀਨ ਫਲਿਨ ਅਤੇ ਨਾਸਾ ਦੀ ਸਾਬਕਾ ਰਾਕੇਟ ਵਿਗਿਆਨੀ ਆਇਸ਼ਾ ਬੋਵੇ ਸ਼ਾਮਲ ਹਨ।
ਬਲੂ ਓਰਿਜਿਨ ਦਾ ਰਾਕੇਟ ਅਮਰੀਕਾ ਦੇ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਟੈਕਸਾਸ ਤੋਂ ਲਾਂਚ ਹੋਵੇਗਾ। ਪਿਛਲੇ 60 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਪੁਲਾੜ ਮਿਸ਼ਨ ਬਿਨਾਂ ਪੁਰਸ਼ ਦੇ ਉੱਡੇਗਾ। ਇਸ ਤੋਂ ਪਹਿਲਾਂ 1963 ਵਿਚ ਰੂਸੀ ਇੰਜੀਨੀਅਰ ਵੈਲੇਨਟੀਨਾ ਟੇਰੇਸ਼ਕੋਵਾ ਨੇ ਇਕੱਲੇ ਪੁਲਾੜ ਦੀ ਯਾਤਰਾ ਕੀਤੀ ਸੀ।

Published on: ਅਪ੍ਰੈਲ 14, 2025 7:29 ਪੂਃ ਦੁਃ