ਨਵੀਂ ਦਿੱਲੀ, 14 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਸੋਨੇ ਦੇ ਭਾਅ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ। ਸੋਨੇ ਦਾ ਭਾਅ 50000 ਰੁਪਏ ਪ੍ਰਤੀ 10 ਗ੍ਰਾਮ ਤੱਕ ਆ ਸਕਦਾ ਹੈ। ਪ੍ਰੰਤੂ ਹੁਣ ਇਸ ਤੋਂ ਬਿਲਕੁਲ ਉਲਟ ਸੋਨੇ ਦੀਆਂ ਕੀਮਤਾਂ ਵਿੱਚ ਤੂਫਾਨੀ ਵਾਧਾ ਦੇਖਣ ਨੂੰ ਮਿਲਿਆ ਹੈ। ਹੁਣ ਇੰਵੇਸਟਮੈਂਟ ਬੈਂਕਰ Goldman Sachs ਦੀ ਰਿਪੋਰਟ ਮੁਤਾਬਕ ਸੋਨੇ ਦੇ ਭਾਅ ਵਿੱਚ ਵਾਧਾ ਹੋ ਸਕਦਾ ਹੈ। ਸੋਨੇ ਦਾ ਭਾਅ 4500 ਡਾਲਰ ਪ੍ਰਤੀ ਔਂਸ (1,36,000 ਰੁਪਏ 10 ਗ੍ਰਾਮ) ਤੱਕ ਪਹੁੰਚ ਸਕਦਾ ਹੈ। ਰਿਪੋਰਟ ਅਨੁਸਾਰ ਅਮਰੀਕ ਅਤੇ ਚੀਨ ਵਿੱਚ ਚਲ ਰਹੇ ਟ੍ਰੇਡ ਵਾਰ ਅਤੇ ਮੰਦੀ ਦੇ ਡਰ ਕਾਰਨ ਸੋਨੇ ਦਾ ਭਾਅ 2025 ਦੇ ਅੰਤ ਵਿੱਚ 4500 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।
Goldman Sachs ਨੇ ਇਕ ਵਾਰ ਫਿਰ ਤੋਂ ਗੋਲਡ ਦੇ ਟਾਰਗੇਟ ਪ੍ਰਾਈਸ ਵਿੱਚ ਵਾਧਾ ਕੀਤਾ ਹੈ। ਇਨਵੈਸਟਮੈਂਟ ਬੈਂਕਰ ਦੀ ਰਿਪੋਰਟ ਅਨੁਸਾਰ ਗੋਲਡ ਦਾ ਟਾਰਗੇਟ ਪ੍ਰਾਈਸ ਇਸ ਸਾਲ ਦਾ 3700 ਡਾਲਰ ਪ੍ਰਤੀ ਔਂਸ ਹੈ। ਇਹ ਤੀਜੀ ਵਾਰ ਹੈ ਜਦੋਂ Goldman Sachs ਨੇ ਗੋਲਡ ਦੇ ਟਾਰਗੇਟ ਪ੍ਰਾਈਸ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਮਾਰਚ ਦੇ ਸ਼ੁਰੂਆਤ ਵਿੱਚ ਗੋਲਡ ਦੇ ਟਾਰਗੇਟ ਪ੍ਰਾਈਸ 3300 ਡਾਲਰ ਪ੍ਰਤੀ ਔਂਸ ਸੈਂਟ ਕੀਤਾ ਸੀ।
ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਇਹ ਕੋਈ ਨਿਵੇਸ਼ ਕਰਨ ਦੀ ਸਲਾਹ ਨਹੀਂ ਹੈ, ਕਿਉਂਕਿ ਸੋਨੇ ਦੀਆਂ ਕੀਮਤਾਂ ਵਿੱਚ ਹਮੇਸ਼ਾ ਉਤਰਾਅ ਚੜ੍ਹਾਅ ਆਉਂਦਾ ਰਹਿੰਦਾ ਹੈ।
Published on: ਅਪ੍ਰੈਲ 14, 2025 6:53 ਬਾਃ ਦੁਃ