ਨਵੀਂ ਦਿੱਲੀ, 14 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੀਐਨਬੀ ਲੋਨ ਘੋਟਾਲੇ ਦੇ ਭਗੌੜਾ ਆਰੋਪੀ ਮੇਹੁਲ ਚੌਕਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਹੁਲ ਚੌਕਸੀ ਨੂੰ ਬੈਲਜ਼ੀਅਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤੀ ਏਜੰਸੀਆਂ ਵੱਲੋਂ ਮਹੂਲ ਚੋਕਸੀ ਨੂੰ ਬੈਲਜੀਅਮ ਵਿੱਚ ਲੋਕੇਟ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਹੀਰਾ ਕਾਰੋਬਾਰੀ ਰਹਿ ਚੁੱਕਿਆ 65 ਸਾਲਾ ਚੋਕਸੀ ਨੂੰ ਕੇਂਦਰੀ ਜਾਂਚ ਬਿਊਰੋ (CBI) ਦੀ ਅਪੀਲ ‘ਤੇ ਸ਼ਨੀਵਾਰ, 12 ਅਪ੍ਰੈਲ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਹੁਣ ਵੀ ਜੇਲ੍ਹ ਵਿੱਚ ਹੈ। ਹੁਣ ਉਸ ਦੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਕਿ ਸਾਲ 2021 ਦੇ ਅੰਤ ਵਿੱਚ ਮੇਹੁਲ ਚੋਕਸੀ ਐਂਟੀਗੁਆ ਤੋਂ ਭੱਜ ਗਿਆ ਸੀ, ਫਿਰ ਇਥੋਂ ਉਹ ਬੈਲਜੀਅਮ ਚਲਾ ਗਿਆ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ (PNB) ਨਾਲ 13,500 ਕਰੋੜ ਰੁਪਏ ਦੇ ਲੋਨ ਧੋਖਾਧੜੀ ਕੀਤੀ ਸੀ। ਇਹ ਧੋਖਾਧੜੀ ਕਰਨ ਤੋਂ ਬਾਅਦ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਭਾਰਤ ਤੋਂ ਭੱਜ ਗਿਆ ਅਤੇ ਬੈਲਜੀਅਮ ਚਲਾ ਗਿਆ। ਉੱਥੇ ਉਹ ਆਪਣੀ ਪਤਨੀ ਪ੍ਰੀਤੀ ਚੌਕਸੀ ਨਾਲ ਐਂਟਵਰਪ ਸ਼ਹਿਰ ਵਿੱਚ ਰਹਿ ਰਿਹਾ ਸੀ, ਕਿਉਂਕਿ ਪ੍ਰੀਤੀ ਕੋਲ ਬੈਲਜੀਅਮ ਦੀ ਨਾਗਰਿਕਤਾ ਹੈ।
Published on: ਅਪ੍ਰੈਲ 14, 2025 8:29 ਪੂਃ ਦੁਃ