ਜਲੰਧਰ, 14 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਜਲੰਧਰ ਦਿਹਾਤੀ ਪੁਲਿਸ ਨੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਤਿੰਨਾਂ ਨੌਜਵਾਨਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਖਾਲਿਸਤਾਨ ਸਮਰਥਕ ਅਤੇ ਅੱਤਵਾਦੀ ਗੁਰਪਤਵੰਤ ਪੰਨੂ ਤੋਂ ਨਾਅਰੇ ਲਿਖਣ ਦਾ ਟੀਚਾ ਮਿਲਿਆ ਸੀ।
ਪੁਲਿਸ ਤਿੰਨੋਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਤਿੰਨੋਂ ਸਿਰਫ਼ 19 ਸਾਲ ਦੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਤੇਜਪਾਲ ਸਿੰਘ ਉਰਫ ਪਾਲੀ ਵਾਸੀ ਮੁਹੱਲਾ ਰਣਜੀਤ ਨਗਰ ਨਕੋਦਰ, ਕਾਰਤਿਕ ਵਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨਕੋਦਰ ਅਤੇ ਵੀਰ ਸੁਖਪਾਲ ਸਿੰਘ ਵਾਸੀ ਖਾਨਪੁਰ ਢਾਹਾਂ ਜੋ ਕਿ ਥਾਣਾ ਸਦਰ ਨਕੋਦਰ ਅਧੀਨ ਆਉਂਦੇ ਹਨ, ਵਜੋਂ ਹੋਈ ਹੈ।
ਮਾਮਲੇ ਵਿੱਚ ਪੁਲਿਸ ਨੇ ਅਮਰੀਕਾ ਅਧਾਰਤ ਅੱਤਵਾਦੀ ਗੁਰਪਤਵੰਤ ਪੰਨੂ, ਕੈਨੇਡਾ ਅਧਾਰਤ ਅੱਤਵਾਦੀ ਬਲਕਰਨ ਸਿੰਘ (ਵਾਸੀ ਨਕੋਦਰ, ਜਲੰਧਰ) ਅਤੇ ਯੂਕੇ ਅਧਾਰਤ ਅੱਤਵਾਦੀ ਜਸਕਰਨ ਪ੍ਰੀਤ ਸਿੰਘ ਉਰਫ਼ ਬਾਵਾ (ਵਾਸੀ ਪਿੰਡ ਖਾਨਪੁਰ ਜਲੰਧਰ) ਨੂੰ ਨਾਮਜ਼ਦ ਕੀਤਾ ਹੈ।
Published on: ਅਪ੍ਰੈਲ 14, 2025 5:25 ਬਾਃ ਦੁਃ