ਨਵੀਂ ਦਿੱਲੀ, 15 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਰਵਾਲ ਦੇ ਸ਼ਾਦੀਪੁਰ ਪਿੰਡ ‘ਚ ਸੋਮਵਾਰ ਸ਼ਾਮ ਬਿਜਲੀ ਡਿੱਗਣ ਨਾਲ ਪਿਤਾ ਅਵਧੇਸ਼ ਯਾਦਵ (48), ਪਤਨੀ ਰਾਧਿਕਾ ਦੇਵੀ (45) ਅਤੇ ਬੇਟੀ ਰਿੰਕੂ ਕੁਮਾਰੀ (18) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਗੋਪਾਲਗੰਜ ਦੇ ਕੋਟਵਾ ਪਿੰਡ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਅੱਜ ਮੰਗਲਵਾਰ ਨੂੰ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਦੇਸ਼ ਦੇ 20 ਸੂਬਿਆਂ ‘ਚ ਤੂਫਾਨ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮਹਾਰਾਸ਼ਟਰ ਦੇ ਕੁਝ ਖੇਤਰਾਂ ਵਿੱਚ ਬਿਜਲੀ ਡਿੱਗ ਸਕਦੀ ਹੈ ਅਤੇ ਝਾਰਖੰਡ ਦੇ ਕੁਝ ਖੇਤਰਾਂ ਵਿੱਚ ਗੜੇ ਪੈ ਸਕਦੇ ਹਨ। ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ਤੋਂ ਇਲਾਵਾ ਆਸਾਮ, ਮਨੀਪੁਰ ਅਤੇ ਮੇਘਾਲਿਆ ਸਮੇਤ ਸਾਰੇ ਉੱਤਰ-ਪੂਰਬੀ ਰਾਜਾਂ ਵਿੱਚ ਅਗਲੇ ਪੰਜ ਦਿਨਾਂ ਤੱਕ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ।
Published on: ਅਪ੍ਰੈਲ 15, 2025 8:42 ਪੂਃ ਦੁਃ