ਬਰਨਾਲਾ, 15 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਬਰਨਾਲਾ ਜ਼ਿਲ੍ਹੇ ਦੇ ਇੱਕ ਸਕੂਲ ਦੇ ਸਾਇੰਸ ਅਧਿਆਪਕ ਨੂੰ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ਾਂ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ। ਇਹ ਫੈਸਲਾ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਅਨੁਪਮ ਗੁਪਤਾ ਦੀ ਅਦਾਲਤ ਨੇ ਸੁਣਾਇਆ। ਮਾਮਲਾ 24 ਜਨਵਰੀ 2020 ਦਾ ਹੈ।
ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਕੌਂਸਲ ਦੇ ਤਤਕਾਲੀ ਚੇਅਰਮੈਨ ਸਰਬਜੀਤ ਸਿੰਘ ਤੂਰ ਦੀ ਸ਼ਿਕਾਇਤ ’ਤੇ ਟੱਲੇਵਾਲ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ‘ਚ ਸਾਇੰਸ ਅਧਿਆਪਕ ਹਰਮੀਤ ਸਿੰਘ ‘ਤੇ ਵਿਦਿਆਰਥੀਆਂ ਨਾਲ ਗਲਤ ਵਿਵਹਾਰ ਕਰਨ ਅਤੇ ਭੱਦੀ ਭਾਸ਼ਾ ਵਰਤਣ ਦਾ ਦੋਸ਼ ਲਗਾਇਆ ਗਿਆ ਸੀ।
ਮੁਲਜ਼ਮ ਦੇ ਵਕੀਲ ਧੀਰਜ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਪੇਸ਼ ਚਲਾਨ ਵਿੱਚ ਗਵਾਹਾਂ ਦੇ ਬਿਆਨ ਮੇਲ ਨਹੀਂ ਖਾਂਦੇ। ਨਾਲ ਹੀ, ਇਹ ਵੀ ਸਾਬਤ ਨਹੀਂ ਹੋ ਸਕਿਆ ਕਿ ਅਧਿਆਪਕ ਨੇ ਕੁਝ ਗਲਤ ਕੀਤਾ ਹੈ ਜਾਂ ਅਣਉਚਿਤ ਭਾਸ਼ਾ ਦੀ ਵਰਤੋਂ ਕੀਤੀ ਹੈ। ਇਨ੍ਹਾਂ ਕਾਰਨਾਂ ਦੇ ਆਧਾਰ ‘ਤੇ ਅਦਾਲਤ ਨੇ ਹਰਮੀਤ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
Published on: ਅਪ੍ਰੈਲ 15, 2025 5:28 ਬਾਃ ਦੁਃ