15 ਅਪ੍ਰੈਲ 1948 ਨੂੰ ਹਿਮਾਚਲ ਪ੍ਰਦੇਸ਼ ਦੀ ਸਥਾਪਨਾ ਹੋਈ ਸੀ
ਚੰਡੀਗੜ੍ਹ, 15 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 15 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। 15 ਅਪ੍ਰੈਲ ਦੇ ਇਤਿਹਾਸ ਨਾਲ ਸਬੰਧਤ ਦੇਸ਼ ਅਤੇ ਦੁਨੀਆਂ ਦੀਆਂ ਘਟਨਾਵਾਂ ਇਸ ਪ੍ਰਕਾਰ ਹਨ:-
- ਅੱਜ ਦੇ ਦਿਨ ਅਮਰੀਕਾ ਵਿੱਚ 1817 ਵਿੱਚ ਬੋਲ਼ੇ ਅਤੇ ਗੂੰਗੇ ਬੱਚਿਆਂ ਲਈ ਪਹਿਲਾ ਸਕੂਲ ਖੋਲ੍ਹਿਆ ਗਿਆ ਸੀ।
- 15 ਅਪ੍ਰੈਲ 1895 ਨੂੰ ਬਾਲ ਗੰਗਾਧਰ ਤਿਲਕ ਨੇ ਰਾਏਗੜ੍ਹ ਕਿਲ੍ਹੇ ਵਿੱਚ ਸ਼ਿਵਾਜੀ ਉਤਸਵ ਦਾ ਉਦਘਾਟਨ ਕੀਤਾ ਸੀ।
- ਅੱਜ ਦੇ ਦਿਨ 1923 ਵਿੱਚ ਸ਼ੂਗਰ ਤੋਂ ਪੀੜਤ ਲੋਕਾਂ ਲਈ ਇਨਸੁਲਿਨ ਬਾਜ਼ਾਰ ਵਿੱਚ ਪੇਸ਼ ਕੀਤੀ ਗਈ ਸੀ।
- 15 ਅਪ੍ਰੈਲ 1927 ਨੂੰ ਤਤਕਾਲੀ ਸੋਵੀਅਤ ਯੂਨੀਅਨ ਅਤੇ ਸਵਿਟਜ਼ਰਲੈਂਡ ਕੂਟਨੀਤਕ ਸਬੰਧ ਸਥਾਪਤ ਕਰਨ ਲਈ ਸਹਿਮਤ ਹੋਏ ਸਨ।
- ਅੱਜ ਦੇ ਦਿਨ 1948 ਵਿਚ ਹਿਮਾਚਲ ਪ੍ਰਦੇਸ਼ ਦੀ ਸਥਾਪਨਾ ਹੋਈ ਸੀ।
- 15 ਅਪ੍ਰੈਲ 1955 ਨੂੰ ਅਮਰੀਕਾ ਨੇ ਨੇਵਾਡਾ ਟੈਸਟ ਸਾਈਟ ‘ਤੇ ਪ੍ਰਮਾਣੂ ਪ੍ਰੀਖਣ ਕੀਤਾ ਸੀ।
- ਅੱਜ ਦੇ ਦਿਨ 1966 ਵਿੱਚ ਪੇਂਟਰ ਨੰਦਲਾਲ ਬੋਸ ਦੀ ਮੌਤ ਹੋਈ ਸੀ।
*15 ਅਪ੍ਰੈਲ 1985 ਨੂੰ ਹੈਜ਼ੇ ਦੇ ਬੈਕਟੀਰੀਆ ‘ਤੇ ਖੋਜ ਕਰਨ ਵਾਲੇ ਭਾਰਤੀ ਵਿਗਿਆਨੀ ਸ਼ੰਭੂਨਾਥ ਡੇ ਦੀ ਮੌਤ ਹੋ ਗਈ ਸੀ। - ਅੱਜ ਦੇ ਦਿਨ 1994 ਵਿਚ ‘ਗੈਟ’ ਸਮਝੌਤੇ ਨੂੰ ਭਾਰਤ ਸਮੇਤ 109 ਦੇਸ਼ਾਂ ਨੇ ਸਵੀਕਾਰ ਕੀਤਾ ਸੀ।
- 2004 ਵਿਚ ਰਾਜੀਵ ਗਾਂਧੀ ਹੱਤਿਆ ਕਾਂਡ ਵਿਚ ਸ਼ਾਮਲ ਲਿੱਟੇ ਦੇ ਅੱਤਵਾਦੀ ਵੀ. ਮੁਰਲੀਧਰਨ ਦੀ ਕੋਲੰਬੋ ਵਿਚ ਹੱਤਿਆ ਕਰ ਦਿੱਤੀ ਗਈ ਸੀ।
- ਅੱਜ ਦੇ ਦਿਨ 2006 ਵਿੱਚ ਇੰਟਰਪੋਲ ਨੇ ਜਕਾਰਤਾ ਕਾਨਫਰੰਸ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਅਕੈਡਮੀ ਦੇ ਗਠਨ ਦਾ ਪ੍ਰਸਤਾਵ ਰੱਖਿਆ ਸੀ।
- 15 ਅਪ੍ਰੈਲ 2012 ਨੂੰ ਕਿਸਤਾਨ ਦੀ ਜੇਲ ‘ਤੇ ਹਮਲੇ ਤੋਂ ਬਾਅਦ 400 ਅੱਤਵਾਦੀ ਫਰਾਰ ਹੋ ਗਏ ਸਨ।
- ਅੱਜ ਦੇ ਦਿਨ 2013 ਵਿਚ ਇਰਾਕ ਵਿਖੇ ਹੋਏ ਬੰਬ ਧਮਾਕੇ ‘ਚ 35 ਦੇ ਕਰੀਬ ਲੋਕ ਮਾਰੇ ਗਏ ਅਤੇ 160 ਜ਼ਖਮੀ ਹੋਏ ਸਨ।
Published on: ਅਪ੍ਰੈਲ 15, 2025 7:07 ਪੂਃ ਦੁਃ