ਮੁੰਬਈ, 15 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਸਟੇਟ ਬੈਂਕ ਆਫ ਇੰਡੀਆ ਵੱਲੋਂ ਲੋਨ ਦੇ ਵਿਆਜ਼ ਦਰਾਂ ਵਿੱਚ ਕਟੌਤੀ ਕੀਤੀ ਗਈ ਹੈ। ਵਿਆਜ਼ ਦਰਾਂ ਘੱਟ ਕਰਨ ਤੋਂ ਬਾਅਦ ਐਸਬੀਆਈ ਦੇ ਸਾਰੇ ਤਰ੍ਹਾਂ ਦੇ ਲੋਨ ਸਸਤੇ ਹੋ ਗਏ ਹਨ। ਐਸਬੀਆਈ ਨੇ ਲੋਨ ਦੀਆਂ ਵਿਆਜ਼ ਦਰਾਂ ਵਿੱਚ 0.25 ਫੀਸਦੀ ਘੱਟ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਰਬੀਆਈ ਵੱਲੋਂ ਰੇਪੋ ਰੇਟ ਨੂੰ 6.25 ਫੀਸਦੀ ਤੋਂ ਘਟਾ ਕੇ 6.00 ਫੀਸਦੀ ਕੀਤਾ ਗਿਆ ਹੈ। ਇਸ ਤੋਂ ਬਾਅਦ ਬੈਂਕਾਂ ਨੇ ਵੀ ਐਫਡੀ ਅਤੇ ਲੋਨ ਦੀਆਂ ਵਿਆਜ਼ ਦਰਾਂ ਵਿੱਚ ਘਟਾਉਣੀਆਂ ਸ਼ੁਰੂ ਕਰ ਦਿੰਤੀਆਂ। ਇਸ ਤੋਂ ਪਹਿਲਾਂ ਕਈ ਬੈਂਕਾਂ ਘਟਾ ਚੁੱਕੀਆਂ ਹਨ।
Published on: ਅਪ੍ਰੈਲ 15, 2025 8:16 ਬਾਃ ਦੁਃ