ਮੋਹਾਲੀ, 15 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੱਜ ਯਾਨੀ ਮੰਗਲਵਾਰ ਸ਼ਾਮ 7.30 ਵਜੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵਿਚਾਲੇ ਫਸਵਾਂ ਮੁਕਾਬਲਾ ਹੋਵੇਗਾ। ਇਸ ਮੈਚ ਤੋਂ ਪਹਿਲਾਂ ਸੋਮਵਾਰ ਨੂੰ ਸਟੇਡੀਅਮ ‘ਚ ਦੋਵਾਂ ਟੀਮਾਂ ਨੇ ਪਸੀਨਾ ਵਹਾਇਆ ਅਤੇ ਜਿੱਤ ਦੇ ਦਾਅਵੇ ਵੀ ਕੀਤੇ।
ਜਿੱਥੇ ਪੰਜਾਬ ਕਿੰਗਜ਼ ਦੀ ਟੀਮ ਪਿਛਲੀ ਹਾਰ ਨੂੰ ਪਿੱਛੇ ਛੱਡ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।
ਸੋਮਵਾਰ ਨੂੰ ਅਭਿਆਸ ਸੈਸ਼ਨ ‘ਚ ਦੋਵੇਂ ਟੀਮਾਂ ਨੇ ਪਸੀਨਾ ਵਹਾਇਆ। ਕੋਲਕਾਤਾ ਨਾਈਟ ਰਾਈਡਰਜ਼ ਸ਼ਾਮ 5 ਵਜੇ ਮੈਦਾਨ ‘ਤੇ ਪਹੁੰਚੀ ਸੀ।
Published on: ਅਪ੍ਰੈਲ 15, 2025 8:38 ਪੂਃ ਦੁਃ