ਮੋਹਾਲੀ: 15 ਅਪ੍ਰੈਲ, ਜਸਵੀਰ ਗੋਸਲ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੱਡੀ ਪੱਧਰ ਤੇ ਪ੍ਰਿੰਸੀਪਲ ਅਤੇ ਅਧਿਆਪਨ ਅਮਲੇ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਰਵਪਖੀ ਵਿਕਾਸ ਦਾ ਹਰਜਾ ਹੋ ਰਿਹਾ ਹੈ|ਪੰਜਾਬ ਵਿੱਚ ਤਕਰੀਬਨ 950 ਸਕੂਲਾਂ ਤੋਂ ਵੱਧ ਪ੍ਰਿੰਸੀਪਲ ਦੀਆਂ ਅਸਾਮੀਆਂ ਖ਼ਾਲੀ ਹਨ ਪਿਛਲੀ ਸਰਕਾਰ ਵੱਲੋਂ 2018 ਵਿੱਚ ਪ੍ਰਮੋਸ਼ਨ ਕੋਟਾ ਘਟਾ (50% ਕਰਨ ਨਾਲ਼ )ਦੇਣ ਨਾਲ਼ ਉੱਚ ਵਿਦਿਆ ਪ੍ਰਾਪਤ ਤੇ ਲੰਮੇ ਤਜ਼ਰਬੇ ਵਾਲੇ ਲੈਕਚਰਾਰ ਤਰੱਕੀ ਤੋਂ ਵਾਂਝੇ ਹੀ ਸੇਵਾ ਮੁਕਤ ਹੋ ਰਹੇ ਹਨ| ਸਿੱਖਿਆ ਵਿਭਾਗ ਵੱਲੋਂ 2022 ਤੋਂ ਬਾਅਦ ਸਕੂਲ ਪ੍ਰਿੰਸੀਪਲ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ|ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵੱਲੋਂ 2021 ਤੋਂ ਲੈ ਕੇ ਸਮੇਂ ਸਮੇਂ ਤੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈੰਸ ਅਤੇ ਸਿੱਖਿਆ ਸਕੱਤਰ ਨਾਲ਼ ਬੈਠਕਾਂ ਕਰਕੇ ਅਤੇ 2018 ਦੇ ਪੀ ਈ ਐਸ ਗਰੁੱਪ ਏ ਦੇ ਨਿਯਮਾਂ ਵਿੱਚ ਸੋਧਾਂ ਦੇ ਮੁੱਦੇ ਵੱਲ ਧਿਆਨ ਦਵਾਇਆ ਸੀ ਸਿੱਖਿਆ ਮੰਤਰੀ ਵੱਲੋਂ ਵੀ ਯੂਨੀਅਨ ਨੂੰ ਲੰਮੇ ਸਮੇਂ ਤੋਂ ਕੋਟਾ 75-25 ਕਰਨ ਦਾ ਵਾਅਦਾ ਕੀਤਾ ਗਿਆ ਸੀ|
ਬਹੁਤ ਲੰਮੀ ਉਡੀਕ ਤੋਂ ਬਾਅਦ ਅੱਜ ਉਸ ਸਮੇਂ ਸਾਰੇ ਲੈਕਚਰਾਰ ਕਾਡਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਜਦੋਂ ਸਿੱਖਿਆ ਮੰਤਰੀ ਜੀ ਨੇ ਕੋਟਾ ਵਧਾ ਕੇ ਤਰੱਕੀਆਂ ਕਰਨ ਦਾ ਐਲਾਨ ਕੀਤਾ|ਇਸ ਮੌਕੇ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਕਰਦੇ ਹਨ ਅਤੇ ਸਿੱਖਿਆ ਮੰਤਰੀ ਜੀ ਦੇ ਵਿਸ਼ੇਸ਼ ਯਤਨਾਂ ਲਈ ਉਹਨਾਂ ਦਾ ਧੰਨਵਾਦ ਕਰਦੇ ਹਨ ਉਹਨਾਂ ਨੇ ਮੁੱਖ ਸਲਾਹਕਾਰ ਸ੍ਰੀ ਗੁਲਸ਼ਨ ਛਾਬੜਾ ਅਤੇ ਮੀਡੀਆ ਦੇ ਨੁਮਾਇੰਦੇ ਸ. ਗੁਰਮੀਤ ਸਿੰਘ ਬਰਾੜ ਭਲਾਈਆਣਾ ਦਾ ਵੀ ਧੰਨਵਾਦ ਕੀਤਾ|ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਇਸ ਫੈਸਲੇ ਨਾਲ਼ ਸਕੂਲ ਸਿੱਖਿਆ ਦੇ ਖੇਤਰ ਵਿੱਚ ਨਵਾਂ ਆਗਾਜ਼ ਹੋਵੇਗਾ ਅਤੇ ਸਰਕਾਰ ਦਾ ਸਿੱਖਿਆ ਕ੍ਰਾਂਤੀ ਦੇ ਸੁਫ਼ਨੇ ਨੂੰ ਬੂਰ ਪਵੇਗਾ ਇਸ ਮੌਕੇ ਤੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ, ਯੂਨੀਅਨ ਦੇ ਸਰਪ੍ਰਸਤ ਸ. ਹਾਕਮ ਸਿੰਘ ਵਾਲੀਆ, ਸੂਬਾ ਜਨਰਲ ਸਕੱਤਰ ਸ. ਬਲਰਾਜ ਸਿੰਘ ਬਾਜਵਾ, ਸਕੱਤਰ ਜਨਰਲ ਸ. ਰਵਿੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਠਿੰਡਾ, ਸ. ਬਲਦੀਸ਼ ਕੁਮਾਰ, ਸ. ਅਵਤਾਰ ਸਿੰਘ ਰੋਪੜ, ਸ. ਅਮਰਜੀਤ ਸਿੰਘ ਵਾਲੀਆ ਪਟਿਆਲਾ, ਸ੍ਰੀ ਵਿਵੇਕ ਕੁਮਾਰ ਫਰੀਦਕੋਟ, ਸ. ਜਸਪਾਲ ਸਿੰਘ ਸੰਗਰੂਰ, ਸ਼੍ਰੀ ਪਰਮਿੰਦਰ ਕੁਮਾਰ ਸੰਗਰੂਰ, ਸ੍ਰ ਬਲਜੀਤ ਸਿੰਘ ਕਪਰਥਲਾ, ਸ਼੍ਰੀ ਕੌਸ਼ਲ ਕੁਮਾਰ, ਤੇਜਿੰਦਰ ਸਿੰਘ, ਇੰਦਰਜੀਤ ਸਿੰਘ ਹੁਸ਼ਿਆਰਪੁਰ ਇਸ ਤੋਂ ਇਲਾਵਾ ਸੀਨੀਅਰ ਲੈਕਚਰਾਰ ਸ੍ਰ ਸੁਖਬੀਰ ਇੰਦਰ ਸਿੰਘ, ਸ੍ਰ ਬਾਬੂ ਸਿੰਘ, ਸ੍ਰ ਜਗਜੀਤ ਸਿੰਘ, ਸ਼੍ਰੀ ਹਰਜੀਤ ਕਮਲ, ਸ੍ਰ ਹਰਵਿੰਦਰ ਸਿੰਘ ਦਿਓਲ, ਸ਼੍ਰੀ ਜਤਿੰਦਰ ਸ਼ਰਮਾ, ਸ਼੍ਰੀਮਤੀ ਸਤਿੰਦਰਜੀਤ ਕੌਰ, ਸ੍ਰ ਗੁਰਮੀਤ ਸਿੰਘ ਭੋਮਾ, ਸੁਖਵਿੰਦਰਪਾਲ ਸਿੰਘ ਸ. ਜਸਵੀਰ ਸਿੰਘ ਗੋਸਲ ਆਦਿ ਨੇ ਵੀ ਵਿਭਾਗ ਅਤੇ ਸਰਕਾਰ ਦਾ ਧੰਨਵਾਦ ਕੀਤਾ
Published on: ਅਪ੍ਰੈਲ 15, 2025 6:58 ਬਾਃ ਦੁਃ