ਨਵੀਂ ਦਿੱਲੀ, 16 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਜਸਟਿਸ ਬੀ ਆਰ ਗਵਈ ਦੇਸ਼ ਦੇ ਅਗਲੇ ਮੁੱਖ ਜੱਜ ਹੋਣਗੇ। ਉਹ 14 ਮਈ ਨੂੰ ਚੀਫ ਜਸਟਿਸ ਦੇ ਅਹੁਦੇ ਦੀ ਸਹੁੰ ਚੁੱਕਣਗੇ। ਜ਼ਿਕਰਯੋਗ ਹੈ ਕਿ ਮੌਜੂਦਾ ਮੁੱਖ ਚੀਫ ਜਸਟਿਸ ਸੰਜੀਵ ਖੰਨਾ 13 ਮਈ ਨੂੰ ਸੇਵਾ ਮੁਕਤ ਹੋਣਗੇ ਅਤੇ ਅਗਲੇ ਦਿਨ ਹੀ ਜਸਟਿਸ ਗਵਈ ਅਹੁਦਾ ਸੰਭਾਲਣਗੇ। ਉਹ ਦੇਸ਼ ਦੇ ਦੂਜੇ ਦਲਿਤ ਚੀਫ ਜਸਟਿਸ ਹੋਣਗੇ। ਇਸ ਤੋਂ ਪਹਿਲਾਂ ਜਸਟਿਸ ਕੇ ਜੀ ਬਾਲਾ ਕ੍ਰਿਸ਼ਨਨ ਵੀ ਮੁੱਖ ਜੱਜ ਰਹੇ ਹਨ।
Published on: ਅਪ੍ਰੈਲ 16, 2025 2:55 ਬਾਃ ਦੁਃ