ਲੁਧਿਆਣਾ, 17 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਨੇ ਅੱਜ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਐਲਾਨ ਕੀਤੇ ਕਿ ਜੇਕਰ ਉਨ੍ਹਾਂ ਮੰਗਾਂ ਨਾ ਮੰਨੀਆਂ ਗਈਆਂ ਤਾਂ 27 ਅਪ੍ਰੈਲ ਨੂੰ ਲਾਡੋਵਾਲ ਟੋਲ ਪਲਾਜ਼ਾ ਫਰੀ ਕਰਨਗੇ। ਰਾਹੋ ਰੋਡ ਬਣਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਮੰਗ ਕੀਤੀ ਕਿ ਇਸ ਸੜਕ ਨੂੰ ਸਿੰਗਲ ਲੇਨ ਹੀ ਬਣਾਇਆ ਗਿਆ ਹੈ ਹਾਲਾਂਕਿ ਇਹ ਡਬਲ ਲੇਨ ਰੋਡ ਪਾਸ ਹੋਇਆ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦੇ ਰੋਸ ਵਜੋਂ ਉਹਨਾਂ ਪਹਿਲਾਂ ਵੀ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਦਿੱਤਾ ਸੀ ਅਤੇ ਹੁਣ ਮੁੜ ਤੋਂ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ 27 ਅਪ੍ਰੈਲ ਨੂੰ ਲਾਡੋਵਾਲ ਟੋਲ ਪਲਾਜਾ ਨੂੰ ਫਰੀ ਕਰਨਗੇ ਅਤੇ 12 ਤੋਂ 3 ਵਜੇ ਤੱਕ ਇਸ ਟੋਲ ਪਲਾਜ਼ਾ ਨੂੰ ਫਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਜਿਸ ਦੇ ਨੁਕਸਾਨ ਦੀ ਜਿੰਮੇਵਾਰ ਸਰਕਾਰ ਹੋਵੇਗੀ।
ਭਾਰਤੀ ਕਿਸਾਨ-ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਲੁਧਿਆਣਾ ਦੇ ਰਾਹੋਂ ਰੋਡ ਦੇ ਮਸਲੇ ਨੂੰ ਲੈ ਕੇ ਅੱਜ ਉਹ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਹਨ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਰਾਹੋ ਰੋਡ ਦੇ ਰਸਤੇ ਨੂੰ ਦਰੁਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਸੰਬੰਧੀ ਉਹਨਾਂ ਪਹਿਲਾਂ ਵੀ ਧਰਨਾ ਦਿੱਤਾ ਹੈ ਕਿਆ ਕਿ ਲਾਡੋਵਾਲ ਟੋਲ ਪਲਾਜ਼ਾ ਤੇ ਧਰਨਾ ਦੇਣ ਦੇ ਬਾਅਦ ਸਿੰਗਲ ਲੇਨ ਸੜਕ ਨੂੰ ਬਣਾ ਦਿੱਤਾ ਗਿਆ ਪਰ ਉਥੋਂ ਦੀ ਆਵਾਜਾਈ ਅਤੇ ਟਿੱਪਰਾਂ ਦੇ ਆਉਣ ਕਾਰਨ ਸੜਕੀ ਹਾਦਸੇ ਵਾਪਰ ਰਹੇ ਹਨ।
Published on: ਅਪ੍ਰੈਲ 17, 2025 6:52 ਬਾਃ ਦੁਃ