ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਨਾਲ ਹੋਈ ਮੀਟਿੰਗ

Punjab

 

ਮੋਰਿੰਡਾ,17, ਅਪ੍ਰੈਲ ( ਭਟੋਆ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅਧਾਰਤ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ 27 ਫਰਵਰੀ ਨੂੰ ਵਿਭਾਗ ਦੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪੈਨਲ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਫੀਲਡ ਮੁਲਾਜ਼ਮਾਂ ਦੀਆਂ ਵਿਭਾਗੀ ਤੇ ਸਰਕਾਰ ਪੱਧਰ ਦੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਸੀ। ਉਕਤ ਮੀਟਿੰਗ ਦੇ ਫੈਸਲੇ ਮੁਤਾਬਕ ਵਿਭਾਗੀ ਮੰਗਾਂ ਸਬੰਧੀ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੀ ਸੀ ਐਸ ਸਿਮਰਨਪ੍ਰੀਤ ਕੌਰ ਨਾਲ ਮੀਟਿੰਗ ਹੋਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਮਹਿਮਾ ਸਿੰਘ ਧਨੌਲਾ, ਮਨਜੀਤ ਸਿੰਘ ਧਾਲੀਵਾਲ ਕੋ ਕਨਵੀਨਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਮੀਟਿੰਗ ਵਿੱਚ ਤਰਸ ਦੇ ਅਧਾਰ ਤੇ ਨੌਕਰੀ ਦੇ ਕੇਸ ਮੁਕੰਮਲ ਹੋ ਚੁੱਕੇ ਹਨ, ਪੁਲਿਸ ਵੈਰੀਫਿਕੇਸ਼ਨ ਉਪਰੰਤ ਜੂਨ ਦੇ ਪਹਿਲੇ ਹਫਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ ,ਵਿਕਰਮਜੀਤ ਸਿੰਘ ਨੂੰ ਨਿਯੁਕਤੀ ਪੱਤਰ ਪਹਿਲ ਦੇ ਅਧਾਰ ਤੇ ਜਾਰੀ ਕੀਤਾ ਜਾਵੇਗਾ ,ਬਾਕੀ ਉਕਤ ਪੋਲਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਪ੍ਰਮੋਸ਼ਨਾਂ ਸਬੰਧੀ 6% ਤੇ 15% ਕੋਟੇ ਤਹਿਤ ਟੈਕਨੀਸ਼ੀਅਨ ਦੀ ਸੇਵਾ ਮੁਕਤ ਤੋਂ ਪਹਿਲਾਂ ਖਾਲੀ ਹੋਈਆਂ ਪੋਸਟਾਂ ਤੇ ਜੂਨੀਅਰ ਇੰਜੀਨੀਅਰ ਦੇ ਹੁਕਮ ਜਾਰੀ ਕੀਤੇ ਜਾਣਗੇ। ਜੇਡੀਐਮ ਸਬੰਧੀ 58 ਸਾਲਾ ਉਮਰ ਹੋਣ ਸਬੰਧੀ ਵਿੱਤ ਵਿਭਾਗ ਨੂੰ ਕੇਸ ਭੇਜਿਆ ਜਾਵੇਗਾ। ਦਰਜਾ ਚਾਰ ਦੀਆਂ ਪ੍ਰਮੋਸ਼ਨਾਂ ਸਬੰਧੀ  ਦੱਸਿਆ  ਗਿਆ  ਕਿ 4 ਮਈ ਨੂੰ ਹੋਈ ਵਿਭਾਗੀ  ਪ੍ਰੀਖਿਆ ਵਿੱਚ  ਕੋਈ ਵੀ ਮੁਲਾਜ਼ਮ ਪਾਸ ਨਹੀਂ ਹੋਇਆ। ਜਿਸ ਕਾਰਨ ਦਰਜਾ ਮੁਲਾਜ਼ਮਾਂ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ। ਕੈਬਨਿਟ ਮੰਤਰੀ ਦੇ ਫੈਸਲੇ ਮੁਤਾਬਕ ਅਗਲੀ ਪ੍ਰੀਖਿਆ 40% ਨੰਬਰਾਂ ਦੀ ਹੋਵੇਗੀ। ਫੀਲਡ ਮੁਲਾਜ਼ਮਾਂ ਦੀਆਂ ਬਕਾਇਆ ਵਰਦੀਆਂ,20/30/ 50 ਟੈਕਨੀਸ਼ੀਅਨ ਸਕੇਲਾਂ ਦੇ ਬਕਾਏ ਆਦਿ ਸਬੰਧੀ ਈਡੀਐਫ ਦੇ ਨਾਲ ਮੀਟਿੰਗ ਕਰਵਾਈ ਜਾਵੇਗੀ,   ਇਨਲਿਸਟਮੈਂਟ, ਆਊਟਸੋਰਸਿੰਗ ਕਾਮਿਆਂ ਦੀ ਪਾਲਿਸੀ ਸਬੰਧੀ ਪਰਸੋਨਲ ਵਿਭਾਗ ਦੇ ਇਤਰਾਜ਼ ਮੁਤਾਬਿਕ ਰਜਿਰਵੇਸ਼ਨ ਨੀਤੀ ਨੂੰ ਲਾਗੂ ਕਰਨ ਲਈ ਸਮਾਜ ਭਲਾਈ ਵਿਭਾਗ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਤੋਂ ਇਲਾਵਾ ਸਤਨਾਮ ਸਿੰਘ ਸੁਪਰਡੈਂਟ, ਜਸਵਿੰਦਰ ਸਿੰਘ ਸੀਨੀਅਰ ਸਹਾਇਕ ,ਸੁਰੇਸ਼ ਕੁਮਾਰ ਤੋਂ ਇਲਾਵਾ ਤੋਂ ਹਰਜੀਤ ਸਿੰਘ ਬਾਲੀਆ, ਬਿਕਰ ਸਿੰਘ ਮਾਖਾ, ਹਰਦੀਪ ਕੁਮਾਰ ਸੰਗਰੂਰ, ਗੁਰਚਰਨ ਸਿੰਘ ਅਕੋਈ ਸਾਹਿਬ, ਸੁੱਖ ਰਾਮ ਕਾਲੇਵਾਲ, ਹਰਦੀਪ ਸਿੰਘ ਲਹਿਰਾਂ ਆਦਿ ਹਾਜ਼ਰ ਸਨ।

Published on: ਅਪ੍ਰੈਲ 17, 2025 6:08 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।