ਦਰਜਨਾਂ ਪਿੰਡਾਂ ’ਚ ਲੱਗੀ ਅੱਗ, ਸੈਂਕੜੇ ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ

ਪੰਜਾਬ

ਚੰਡੀਗੜ੍ਹ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਕਣਕ ਦੀ ਫਸਲ ਖੇਤਾਂ ਵਿੱਚ ਕਟਾਈ ਲਈ ਤਿਆਰ ਖੜ੍ਹੀ ਹੈ। ਜਦੋਂ ਪੁੱਤਾਂ ਵਾਂਗ ਪਾਲੀ ਕਣਕ ਤੋਂ ਕਿਸਾਨ ਦੇ ਅਨੇਕਾਂ ਸੁਪਨੇ ਹਨ। ਪੰਜਾਬ ਭਰ ਵਿੱਚ ਦਰਜਨਾਂ ਪਿੰਡਾਂ ਵਿੱਚ ਕਣਕ ਨੂੰ ਅੱਗ ਨੇ ਸਾੜਕ ਰਾਖ ਕਰ ਦਿੱਤਾ। ਕਈ ਪਿੰਡਾਂ ਵਿੱਚ ਅਸਮਾਨੀ ਬਿਜਲੀ ਅਤੇ ਕਈ ਥਾਵਾਂ ਉਤੇ ਟਰਾਂਸਫਰਮ ਵਿਚੋਂ ਨਿਕਲੀ ਚਿਗਾੜੀ ਨੇ ਕਣਕ ਸਾੜ ਦਿੱਤੀ।

ਫ਼ਾਜ਼ਿਲਕਾ : ਅਬੋਹਰ-ਮਲੋਟ ਰੋਡ ਉਤੇ ਟਰਾਂਸਫਾਰਮਰ ਵਿਚੋਂ ਨਿਕਲੀ ਚੰਗਿਆੜੀ ਨੇ ਕਰੀਬ 60-70 ਏਕੜ ਕਣਕ ਦੀ ਫਸਲ ਅਤੇ 150 ਏਕੜ ਕਣਕ ਦੀ ਪਰਾਲੀ ਨੂੰ ਸਾੜ ਕੇ ਸੁਆਹ ਕਰ ਦਿੱਤਾ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਕਿਸਾਨ ਆਪਣੇ ਟਰੈਕਟਰਾਂ ਨਾਲ ਮੌਕੇ ਤੇ ਪਹੁੰਚੇ ਅਤੇ ਅੱਗ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤੁਰੰਤ ਮੌਕੇ ਤੇ ਪਹੁੰਚ ਗਈਆਂ। ਬਲਜਿੰਦਰ ਸਿੰਘ ਦੀ 20 ਏਕੜ, ਬਲਵਿੰਦਰ ਸਿੰਘ ਦੀ 20 ਏਕੜ, ਸਾਬਕਾ ਸਰਪੰਚ ਪਾਲ ਸੰਧੂ ਦੀ 15 ਏਕੜ, ਬਖਸ਼ੀਸ਼ ਸਿੰਘ ਦੀ 4 ਏਕੜ ਅਤੇ ਬਲਕਰਨ ਸਿੰਘ ਦੀ ਇੱਕ ਏਕੜ ਫ਼ਸਲ ਸੜ ਗਈ।

ਮਹਿਲ ਕਲਾਂ, ਪਿੰਡ ਕੁਰੜ ਵਿੱਚ ਬੀਤੇ ਕੱਲ੍ਹ ਆਸਮਾਨੀ ਬਿਜਲੀ ਡਿੱਗਣ ਕਾਰਨ ਖੜ੍ਹੀ ਕਣਕ ਸੜ ਗਈ। ਐਸ ਡੀ ਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ ਨੇ ਮਾਲ ਵਿਭਾਗ ਦੀ ਟੀਮ ਸਮੇਤ ਅੱਜ ਪਿੰਡ ਕੁਰੜ ਦਾ ਦੌਰਾ ਕਰਕੇ ਬੀਤੇ ਕੱਲ੍ਹ ਆਸਮਾਨੀ ਬਿਜਲੀ ਡਿੱਗਣ ਨਾਲ ਕਿਸਾਨਾਂ ਦੀ ਖੜ੍ਹੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।

ਪਾਤੜਾਂ :

ਇਥੋਂ ਥੋੜ੍ਹੀ ਦੂਰ ਪਿੰਡ ਕਾਹਨਗੜ੍ਹ ਘਰਾਚੋਂ ਦੇ ਖੇਤਾਂ ਵਿਚ ਬਿਜਲੀ ਦੀਆਂ ਤਾਰਾਂ ਆਪਸ ਵਿਚ ਜੁੜਨ ਨਾਲ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਅੱਗ ਕਾਰਨ 4 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨਾਲ ਕਰਮਚਾਰੀਆਂ ਵਲੋਂ ਅੱਗ ਉਤੇ ਕਾਬੂ ਪਾ ਲਏ ਜਾਣ ਕਾਰਨ ਘਰਾਂ ਦਾ ਅਤੇ ਖੜ੍ਹੀ ਕਣਕ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਜ਼ੀਰਾ :

ਜ਼ੀਰਾ ਨੇੜਲੇ ਪਿੰਡਾਂ ਵਿਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਅਤੇ ਨਾੜ ਸੜਨ ਦੀ ਖਬਰ ਹੈ। ਪਿੰਡ ਮੱਲੋਕੇ ਦੇ ਨਜ਼ਦੀਕ ਹੱਡਾ ਰੋੜੀ ਨੇੜਿਓਂ ਲੱਗੀ ਅੱਗ ਇਸ ਕਦਰ ਵੱਧ ਗਈ ਕਿ ਪਿੰਡ ਗਾਮੇ ਵਾਲੀ, ਬਸਤੀ ਮੱਲੋ ਕੇ, ਹਾਜੀ ਵਾਲੀ, ਬਸਤੀ ਮਲਸੀਆਂ ਆਦਿ ਸੈਂਕੜੇ ਏਕੜ ਰਕਬਿਆਂ ਵਿਚ ਫੈਲ ਗਈ ਤੇ ਕਣਕ ਸੜ ਕੇ ਰਾਖ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਕਾਰਨ ਕਿਸਾਨਾਂ ਦੇ ਟਰੈਕਟਰ ਅਤੇ ਕੰਬਾਈਨ ਦੇ ਸੜ ਗਏ।

ਮਾਨਸਾ :

ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ’ਚ ਅੱਗ ਕਾਰਨ ਕਣਕ ਸੜ ਕੇ ਸੁਆਹ ਹੋ ਗਈ। ਪਿੰਡ ਭੈਣੀ ਬਾਘਾ ‘ਚ ਅੱਜ ਅਚਾਨਕ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਲੋਕਾਂ ਅਤੇ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਵੱਲੋਂ ਇਹ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਕਿਸਾਨ ਗੁਰਦੀਪ ਸਿੰਘ ਦੀ 3 ਏਕੜ, ਜਸਮੇਲ ਸਿੰਘ ਦੀ 6 ਏਕੜ, ਕ੍ਰਿਸ਼ਨ ਕੁਮਾਰ ਦੀ 2 ਏਕੜ ਅਤੇ ਧੰਨਾ ਸਿੰਘ ਦੀ 1 ਏਕੜ ਫ਼ਸਲ ਸੜ ਕੇ ਤਬਾਹ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਇਹ ਸੜ ਗਈ ਫ਼ਸਲ ਦੇ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਭਾਈਦੇਸਾ ਤੋਂ ਅੱਗੇ ਬਾਜੀਗਰ ਬਸਤੀ ਦੇ ਨੇੜੇ ਟਰਾਂਸਫ਼ਾਰਮਰ ‘ਚੋਂ ਇੱਕ ਚੰਗਿਆੜੀ ਡਿੱਗੀ ਅਤੇ ਟਾਂਗਰ ਨੂੰ ਅੱਗ ਲੱਗ ਗਈ। ਇਸ ਦੇ ਬਾਅਦ ਰੋਡ ’ਤੇ ਪਈਆਂ ਲੱਕੜਾਂ , ਛਟੀਆਂ, ਪਾਥੀਆਂ, ਮੋਟਰਸਾਈਕਲ ਦੇ ਇਲਾਵਾ ਮੰਜੇ ਆਦਿ ਸੜ ਗਏ। ਮਾਨਸਾ ਕੈਂਚੀਆਂ ਗਰਿੱਡ ਦੇ ਨੇੜੇ ਅੱਜ ਸਵੇਰੇ ਕਣਕ ਨੂੰ ਅੱਗ ਲੱਗ ਗਈ।  ਇਸ ਤੋਂ ਇਲਾਵਾ ਪਿੰਡ ਦਾਨੇਵਾਲਾ, ਸਰਦੂਲਗੜ੍ਹ ‘ਚ ਸਿਰਸਾ ਰੋਡ ’ਤੇ, ਜਟਾਣਾ ਕਲਾਂ, ਖੈਰਾ ਰੋਡ ’ਤੇ ਬਿਜਲੀ ਘਰ ਨਾਲ, ਮੀਰਪੁਰ ਕਲਾਂ ਆਦਿ ’ਚ ਵੀ ਕਣਕਾਂ ਨੂੰ ਅੱਗ ਲੱਗਣ ਦੀ ਖਬਰ ਹੈ।

Published on: ਅਪ੍ਰੈਲ 19, 2025 6:39 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।