ਚੰਡੀਗੜ੍ਹ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬਾਈਕ ਦੇ ਇਕ ਖੰਭੇ ਨਾਲ ਟਕਰਾਉਣ ਕਾਰਨ ਵਾਪਰੇ ਇਕ ਹਾਦਸੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਪੁੱਤ ਦੀ ਮੌਤ ਹੋ ਗਈ। ਚੰਡੀਗੜ੍ਹ ਦੇ ਸੈਕਟਰ 38/40 ਦੀਆਂ ਲਾਈਟਾਂ ਕੋਲ ਵਾਪਰੇ ਸੜਕ ਹਾਦਸੇ ਵਿੱਚ ਆਮ ਆਦਮੀ ਪਾਰਟੀ ਆਗੂ ਵਿਕਰਮ ਪੁੰਡੀਰ ਦੇ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 14 ਸਾਲਾ ਉਦੈ ਸਿੰਘ ਦੀ ਤੇਜ ਰਫਤਾਰ ਬਾਈਕ ਅਚਾਨਕ ਬੇਕਾਬੂ ਹੋ ਕੇ ਇਕ ਖੰਭੇ ਨਾਲ ਟਕਰਾ ਗਈ।
ਹਾਦਸੇ ਦੀ ਕੋਲ ਦੀ ਲੰਘਦੇ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਉਤੇ ਜਾਣਕਾਰੀ ਦਿੱਤਾ। ਮੌਕੇ ਉਤੇ ਪਹੁੰਚੀ ਪੀਸੀਆਰ ਪਾਰਟੀ ਨੇ ਜ਼ਖਮੀ ਨੂੰ ਤੁਰੰਤ ਸਰਕਾਰੀ ਹਸਪਤਾਲ 16 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
Published on: ਅਪ੍ਰੈਲ 19, 2025 11:17 ਪੂਃ ਦੁਃ