19 ਅਪ੍ਰੈਲ ਨੂੰ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਆਰੀਆਭੱਟ ਲਾਂਚ ਕਰਕੇ ਪੁਲਾੜ ਯੁੱਗ ਵਿੱਚ ਪ੍ਰਵੇਸ਼ ਕੀਤਾ
ਚੰਡੀਗੜ੍ਹ, 19 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 19 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। 19 ਅਪ੍ਰੈਲ ਦੇ ਇਤਿਹਾਸ ਨਾਲ ਸਬੰਧਤ ਦੇਸ਼ ਅਤੇ ਦੁਨੀਆਂ ਦੀਆਂ ਘਟਨਾਵਾਂ ਇਸ ਪ੍ਰਕਾਰ ਹਨ:-
- 19 ਅਪ੍ਰੈਲ 1775 ਵਿੱਚ ਅਮਰੀਕੀ ਕ੍ਰਾਂਤੀ ਸ਼ੁਰੂ ਹੋਈ।
- ਅੱਜ ਦੇ ਦਿਨ 1882 ਵਿੱਚ ਕਲਕੱਤਾ ਵਿੱਚ ਪਹਿਲਾ ਜਣੇਪਾ ਹਸਪਤਾਲ ਖੁੱਲ੍ਹਿਆ।
- ਇਸੇ ਦਿਨ 1919 ਨੂੰ ਅਮਰੀਕਾ ਦੀ ਲੈਸਲੀ ਇਰਵਿਨ ਨੇ ਪਹਿਲੀ ਵਾਰ ਪੈਰਾਸ਼ੂਟ ਨਾਲ ਛਾਲ ਮਾਰੀ।
- ਅੱਜ ਦੇ ਦਿਨ ਹੀ 1936 ‘ਚ ਫਲਸਤੀਨ ਵਿੱਚ ਯਹੂਦੀ ਵਿਰੋਧੀ ਦੰਗੇ ਸ਼ੁਰੂ ਹੋਏ।
- 19 ਅਪ੍ਰੈਲ1950 ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਵਾਲੇ ਪਹਿਲੇ ਮੰਤਰੀ ਬਣੇ।
- ਅੱਜ ਦੇ ਦਿਨ ਹੀ 1972 ਵਿੱਚ ਬੰਗਲਾਦੇਸ਼ ਰਾਸ਼ਟਰਮੰਡਲ ਦਾ ਮੈਂਬਰ ਬਣਿਆ।
- ਅੱਜ ਦੇ ਦਿਨ ਭਾਰਤ ਨੇ ਆਪਣਾ ਪਹਿਲਾ ਉਪਗ੍ਰਹਿ ਆਰੀਆਭੱਟ ਲਾਂਚ ਕਰਕੇ ਪੁਲਾੜ ਯੁੱਗ ਵਿੱਚ ਪ੍ਰਵੇਸ਼ ਕੀਤਾ। ਇਹ ਭਾਰਤ ਦਾ ਪਹਿਲਾ ਵਿਗਿਆਨਕ ਉਪਗ੍ਰਹਿ ਸੀ।
- ਇਸੇ ਦਿਨ ਹੀ 2011 ਵਿੱਚ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ ਨੇ 45 ਸਾਲ ਸੇਵਾ ਕਰਨ ਤੋਂ ਬਾਅਦ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ।
Published on: ਅਪ੍ਰੈਲ 19, 2025 7:20 ਪੂਃ ਦੁਃ