ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ  ਵਫਦ ਮਾਰਕੀਟ ਕਮੇਟੀ ਮੋਰਿੰਡਾ ਦੇ ਸਕੱਤਰ ਨੂੰ ਮਿਲਿਆ

Punjab

ਮੋਰਿੰਡਾ 20 ਅਪ੍ਰੈਲ ਭਟੋਆ 

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਇੱਕ ਵਫਦ ਜਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਪ੍ਰਧਾਨਗੀ ਹੇਠ ਅਗਵਾਈ ਵਿੱਚ ਮਾਰਕੀਟ ਕਮੇਟੀ ਮੋਰਿੰਡਾ ਦੇ ਸਕੱਤਰ ਰਵਿੰਦਰ ਸਿੰਘ  ਨੂੰ ਮਿਲਿਆ। ਇਸ ਮੌਕੇ ਤੇ ਦਲਜੀਤ ਸਿੰਘ ਚਲਾਕੀ ਨੇ ਅਨਾਜ ਮੰਡੀ ਮੋਰਿੰਡਾ ਵਿੱਚ ਆ ਰਹੀਆਂ ਸਮੱਸਿਆਵਾਂ ਦੀ ਗੱਲ ਕੀਤੀ ਉੱਥੇ ਹੀ ਉਹਨਾਂ ਮਾਰਕੀਟ ਕਮੇਟੀ ਦੇ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਕਿ ਇੱਥੇ ਕੁਝ ਬਾਹਰੀ ਔਰਤਾਂ (ਮੰਡੀ ਵਿੱਚ ਆੜਤੀਆਂ ਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੀਆਂ ਔਰਤਾਂ ਤੋਂ ਇਲਾਵਾ) ਮੰਡੀ ਵਿੱਚ ਦਿਨ ਰਾਤ ਘੁੰਮਦੀਆਂ ਹਨ ਅਤੇ ਆਨੇ ਬਹਾਨੇ ਕਣਕ ਇਕੱਠੀ ਕਰਦੀਆਂ ਹਨ। ਇਸ ਨਾਲ ਕਿਸਾਨਾਂ ਦੀ ਕਣਕ ਚੋਰੀ ਹੋਣ ਦਾ ਖਤਰਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਰੋਕੇ ਜਾਣ ਤੇ ਲੜਾਈ ਝਗੜਾ ਹੋਣ ਦਾ ਵੀ ਖਤਰਾ ਹੈ।   ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ  ਬਾਹਰੀ ਲੋਕਾਂ ਨੂੰ ਮੰਡੀ ਤੋਂ ਬਾਹਰ ਕਰਨਾ ਅਤੇ ਉਨਾਂ ਨੂੰ ਮੰਡੀ ਵਿੱਚ ਕਬਜ਼ੇ ਨਾ ਕਰਨ ਦੇਣਾ ਸਕੱਤਰ ਦੀ ਜ਼ਿੰਮੇਦਾਰੀ ਹੈ। ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਵੀ ਸ਼ਿਕਾਇਤ ਭੇਜੀ ਜਾ ਰਹੀ ਹੈ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਸਕੱਤਰ ਵਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉਹ ਕਾਰਵਾਈ ਕਰਨਗੇ ।ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮੋਰਿੰਡਾ  ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ। ਇਸ ਮੌਕੇ ਤੇ ਭੁਪਿੰਦਰ ਸਿੰਘ ਮੁੰਡੀਆਂ ,ਜਸਵਿੰਦਰ ਸਿੰਘ ਕਾਈਨੌਰ ਤੇ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ। 

Published on: ਅਪ੍ਰੈਲ 20, 2025 8:31 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।