ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ, ਪੰਜਾਬ ਦਾ ਵਫਦ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਨੂੰ ਮਿਲਿਆ

ਸਿੱਖਿਆ \ ਤਕਨਾਲੋਜੀ

ਚੰਡੀਗੜ੍ਹ: 22 ਅਪ੍ਰੈਲ, ਜਸਵੀਰ ਗੋਸਲ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੱਡੀ ਪੱਧਰ ਤੇ ਪ੍ਰਿੰਸੀਪਲ ਅਤੇ ਅਧਿਆਪਨ ਅਮਲੇ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਸਿੱਖਿਆ ਅਤੇ ਸਰਵਪਖੀ ਵਿਕਾਸ ਦਾ ਹਰਜਾ ਹੋ ਰਿਹਾ ਹੈ|ਪੰਜਾਬ ਵਿੱਚ ਤਕਰੀਬਨ 950 ਸਕੂਲਾਂ ਤੋਂ ਵੱਧ ਪ੍ਰਿੰਸੀਪਲ ਦੀਆਂ ਅਸਾਮੀਆਂ ਖ਼ਾਲੀ ਹਨ ਪਿਛਲੀ ਸਰਕਾਰ ਵੱਲੋਂ 2018 ਵਿੱਚ ਪ੍ਰਮੋਸ਼ਨ ਕੋਟਾ ਘਟਾ (50% ਕਰਨ ਨਾਲ਼ )ਦੇਣ ਨਾਲ਼ ਉੱਚ ਵਿਦਿਆ ਪ੍ਰਾਪਤ ਤੇ ਲੰਮੇ ਤਜ਼ਰਬੇ ਵਾਲੇ ਲੈਕਚਰਾਰ ਤਰੱਕੀ ਤੋਂ ਵਾਂਝੇ ਹੀ ਸੇਵਾ ਮੁਕਤ ਹੋ ਰਹੇ ਹਨ| ਸਿੱਖਿਆ ਵਿਭਾਗ ਵੱਲੋਂ 2022 ਤੋਂ ਬਾਅਦ ਸਕੂਲ ਪ੍ਰਿੰਸੀਪਲ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ|ਅੱਜ ਗੌਰਮਿੰਟ ਲੈਕਚਰਾਰ ਯੂਨੀਅਨ ਦਾ ਵਫਦ ਡਾਇਰੈਕਟਰ ਸਕੂਲ ਸਿੱਖਿਆ ਸ੍ਰੀ ਗੁਰਿੰਦਰ ਸਿੰਘ ਸੋਢੀ ਨੂੰ ਮਿਲਿਆ ਅਤੇ ਉਹਨਾਂ ਨੂੰ ਵਿਭਾਗ ਦੀ ਵਾਗਡੋਰ ਸੰਭਾਲਣ ਤੇ ਮੁਬਾਰਕਬਾਦ ਕਿਹਾ |ਇਸ ਸੰਬੰਧੀ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਬੜੇ ਖੁਸਨੁਮਾ ਮਾਹੌਲ ਵਿੱਚ ਹੋਈ ਜਿਸ ਵਿੱਚ ਲੈਕਚਰਾਰ ਤੋਂ ਪ੍ਰਿੰਸੀਪਲ ਤਰੱਕੀਆਂ ਦਾ ਕੋਟਾ 75:25 ਕਰਨ ਦੇ ਕਾਰਜ ਵਿੱਚ ਤੇਜ਼ੀ ਲਿਆਉਣ, ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਜਲਦੀ ਕਰਵਾਉਣ, ਰਿਵਰਸ਼ਨ ਅਧੀਨ ਲੈਕਚਰਾਰਾਂ ਦੇ ਰੁਕੇ ਹੋਏ ਏ ਸੀ ਪੀ ਲਾਗੂ ਕਰਵਾਉਣ, ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਨਵੇਂ ਦਿੱਤੇ ਗਰੁੱਪਾਂ ਵਿੱਚ ਪੋਸਟਾਂ ਮੰਨਜ਼ੂਰ ਕਰਨ, ਪੰਜਾਬ ਵਿੱਚ ਲੈਕਚਰਾਰ ਤੇ ਟੀਚਿੰਗ ਅਮਲੇ ਦੀਆਂ ਬਦਲੀਆਂ ਸਮੇਂ ਸਿਰ ਕਰਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਪਾਸੋਂ ਵਸੂਲੀਆਂ ਜਾਣ ਵਾਲੀਆਂ ਫੀਸਾਂ ਨੂੰ ਨਿਯੰਤਰਿਤ ਕਰਨ ਸੰਬੰਧੀ ਮੁੱਦਿਆਂ ਤੇ ਗੱਲ ਹੋਈ|ਉਹਨਾਂ ਦੱਸਿਆ ਕਿ ਮਾਨਯੋਗ ਡਾਇਰੈਕਟ ਸਕੂਲ ਸਿੱਖਿਆ ਵੱਲੋਂ ਦੱਸਿਆ ਗਿਆ ਕਿ ਤਰੱਕੀਆਂ ਦਾ ਕੋਟਾ 75:25 ਕਰਨ ਦਾ ਅਮਲ ਸਰਕਾਰ ਦੇ ਧਿਆਨ ਵਿੱਚ ਹੈ ਤੇ ਸਰਕਾਰ ਪੱਧਰ ਤੇ ਇਸ ਸੰਬੰਧੀ ਕਾਰਜ ਹੋ ਰਿਹਾ ਹੈ|ਇਸ ਦੇ ਨਾਲ਼ ਹੀ ਉਹਨਾਂ ਨੇ ਬਾਕੀ ਮੁੱਦਿਆਂ ਬਾਰੇ ਫਾਈਲ ਸੰਬੰਧਿਤ ਬ੍ਰਾਂਚਾ ਨੂੰ ਮਾਰਕ ਕਰ ਦਿੱਤੀ ਹੈ|ਇਸ ਮੌਕੇ ਤੇ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ, ਸੀਨੀਅਰ ਮੀਤ ਪ੍ਰਧਾਨ ਸ. ਜਗਤਾਰ ਸਿੰਘ ਸੈਦੋਕੇ, ਸ੍ਰੀ ਅਸ਼ਵਨੀ ਕੁਮਾਰ ਗੁਰਦਾਸਪੁਰ, ਸ੍ਰੀ ਦੀਪਕ ਸ਼ਰਮਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੋਰ ਮੈਂਬਰ ਹਾਜਰ ਸਨ

Published on: ਅਪ੍ਰੈਲ 22, 2025 4:57 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।