ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਸਦਕਾ ਜ਼ਿੰਦਾ ਹਾਂ: ਕਰਮਜੀਤ ਕੌਰ

Punjab


ਚੰਡੀਗੜ੍ਹ 22 ਅਪ੍ਰੈਲ : ਦੇਸ਼ ਕਲਿੱਕ ਬਿਓਰੋ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੀ ਸਰਕਾਰ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਹੁੰਚੇ ਪੰਜਾਬ ਦੇ ਨੌਜਵਾਨਾਂ ਦੀ ਰੱਖਿਆ ਲਈ ਅਣਅਧਿਕਾਰਤ ਟਰੈਵਲ ਏਜੰਟਾਂ ਵਿਰੁੱਧ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ। ਹਾਲਾਂਕਿ, ਪੰਜਾਬ ਦੇ ਮਾਸੂਮ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਧੋਖਾ ਦੇਣ ਦਾ ਵਰਤਾਰਾ ਅਜੇ ਵੀ ਜਾਰੀ ਹੈ।

ਪਿੰਡ ਪੰਜਗੜ੍ਹੀ ਕਲਾਂ ਦੀ ਰਹਿਣ ਵਾਲੀ ਇੱਕ ਨੌਜਵਾਨ ਲੜਕੀ ਕਰਮਜੀਤ ਕੌਰ ਨੇ ਭਾਵੁਕ ਢੰਗ ਨਾਲ ਆਪਣੀ ਕਹਾਣੀ ਸੁਣਾਈ ਕਿ ਜੇਕਰ ਸਪੀਕਰ ਕੁਲਤਾਰ ਸਿੰਘ ਸੰਧਵਾਂ  ਮਦਦ ਲਈ  ਮਸੀਹਾ ਬਣ ਕੇ ਨਾ ਆਉਂਦੇ, ਤਾਂ ਉਸਨੇ ਖੁਦਕੁਸ਼ੀ ਕਰ ਲਈ ਹੁੰਦੀ। ਕਰਮਜੀਤ ਕੌਰ ਨੇ ਖੁਲਾਸਾ ਕੀਤਾ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਜਲਾਲਾਬਾਦ ਦੀ ਰਹਿਣ ਵਾਲੀ ਇੱਕ ਏਜੰਟ ਅਮਰਜੀਤ ਕੌਰ ਨੇ ਉਸ ਤੋਂ 15,000 ਰੁਪਏ ਲਏ ਅਤੇ ਉਸਨੂੰ ਟੂਰਿਸਟ ਵੀਜ਼ੇ ’ਤੇ ‘ਮਸਕਟ’ ਇਸ ਸ਼ਰਤ ’ਤੇ ਭੇਜ ਦਿੱਤਾ ਕਿ ਜੇਕਰ ਉਸਨੂੰ ਉੱਥੇ ਕੰਮ ਪਸੰਦ ਨਾ ਆਵੇ ਤਾਂ ਉਹ ਵਾਪਸ ਆ ਸਕਦੀ ਹੈ। ਇਸ ਤੋਂ ਇਲਾਵਾ, ਕਰਮਜੀਤ ਕੌਰ ਦਾ ਪਾਸਪੋਰਟ ਅਤੇ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਿਆ ਗਿਆ।

ਉਸਨੇ ਅੱਗੇ ਦੱਸਿਆ,‘‘ ਇਸ ਧੋਖਾਧੜੀ ਰੈਕੇਟ ਦੀ ਅਸਲੀਆਤ ਉਦੋਂ ਸਾਹਮਣੇ ਆਈ  ਜਦੋਂ ਮੈਂ ਨਿੱਜੀ ਤੌਰ ’ਤੇ ਦੇਖਿਆ ਕਿ 30 ਕੁੜੀਆਂ ਨੂੰ ਇੱਕ ਕਮਰੇ ਵਿੱਚ ਰਾਤ ਬਿਤਾਉਣ ਲਈ ਮਜਬੂਰ ਕੀਤਾ ਗਿਆ ਸੀ, ਜੋ ਕਈ ਵਾਰ ਬੇਵੱਸੀ ਕਾਰਨ ਭੁੱਖੀਆਂ-ਪਿਆਸੀਆਂ ਰਾਤ ਬਿਤਾਉਂਦੀਆਂ ਹਨ। ’’ ਉਸਨੇ ਦੱਸਿਆ ਕਿ ਉੱਥੇ ਨੌਕਰੀ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਆਪ ਨੂੰ ਮੁਸਲਮਾਨ ਜਾਂ ਈਸਾਈ ਕੁੜੀ ਕਹਿਣਾ ਪੈਂਦਾ ਹੈ ਅਤੇ ਜਦੋਂ ਅਸੀਂ ਆਪਣੇ ਮਾਪਿਆਂ ਨਾਲ ਗੱਲ ਕੀਤੀ ਤਾਂ ਇੱਕ ਟੀਮ ਦੁਆਰਾ ਸਾਡੀ ਫ਼ੋਨ ਗੱਲਬਾਤ ਦੀ ਵੀ ਨਿਗਰਾਨੀ  ਕੀਤੀ ਜਾਂਦੀ ਸੀ। ਸਾਨੂੰ ਸਿਰਫ਼ ਇਹ ਕਹਿਣ ਦੀ ਇਜਾਜ਼ਤ ਸੀ, ‘ਅਸੀਂ ਇੱਥੇ ਖੁਸ਼ਹਾਲ ਹਾਂ ਅਤੇ ਬਹੁਤ ਵਧੀਆ ਕੰਮ ਕਰ ਰਹੇ ਹਾਂ,’ ।

ਕਰਮਜੀਤ ਨੇ ਰੋਂਦਿਆਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ ਕੁੜੀਆਂ ਨੂੰ ਟਰੈਵਲ ਏਜੰਟਾਂ ਦੁਆਰਾ ਗੁੰਮਰਾਹ ਕੀਤਾ ਜਾਂਦਾ ਹੈ ਅਤੇ ਫਿਰ ‘ਮਸਕਟ’ ਵਰਗੇ ਦੇਸ਼ਾਂ ਵਿੱਚ ਵੇਚ ਦਿੱਤਾ ਜਾਂਦਾ ਹੈ। ਉਸਨੇ ਅੱਗੇ ਖੁਲਾਸਾ ਕੀਤਾ ਕਿ ਫਿਰ ਉਹ ਕੁੜੀਆਂ ਮਸਕਟ ਵਰਗੇ ਦੇਸ਼ਾਂ ਵਿੱਚ ਗੁਲਾਮ ਬਣ ਜਾਂਦੀਆਂ ਹਨ। ਮਾਪਿਆਂ ਨੂੰ ਉਨ੍ਹਾਂ ਕੁੜੀਆਂ ਦਾ ਅਤਾ-ਪਤਾ ਭਾਲਣਾ ਲਗਭਗ ਨਾਂਹ ਦੇ ਬਰਾਬਰ ਹੁੰਦਾ ਹੈ।

ਪੀੜਤ ਲੜਕੀ ਨੇ ਕਿਹਾ ਕਿ ਏਜੰਟ ਨੇ ਉਸ ਤੋਂ ਇੱਕ ਲੱਖ ਰੁਪਏ ਲੈ ਲਏ, ਅਤੇ ਸਾਰੀ ਰਕਮ ਪੰਜਾਬ ਸਥਿਤ ਇੱਕ ਬੈਂਕ ਦੇ ਖਾਤੇ ਵਿੱਚ ਜਮ੍ਹਾ ਕਰਵਾ ਗਈ। ਉਸਨੇ ਖਦਸ਼ਾ ਪ੍ਰਗਟ ਕੀਤਾ ਕਿ ਉਸਦੇ ਦਸਤਖਤ ਵਾਲੇ ਖਾਲੀ ਚੈੱਕ ਅਜੇ ਵੀ ਟਰੈਵਲ ਏਜੰਟ ਕੋਲ ਹਨ, ਜਿਨ੍ਹਾਂ ਦੀ ਟਰੈਵਲ ਏਜੰਟ ਵੱਲੋਂ ਦੁਰਵਰਤੋਂ ਕੀਤੀ ਜਾ ਸਕਦੀ ਹੈ। ਉਸਨੇ ਮਦਦ ਲਈ ਗੁਪਤ ਰੂਪ ਵਿੱਚ ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ ਤੱਕ ਪਹੁੰਚ ਕੀਤੀ ਅਤੇ ਫਿਰ ਸਪੀਕਰ ਸਾਹਿਬ ਨੇ ਮੋਗਾ ਦੇ ਡੀਐਸਪੀ ਨਾਲ ਗੱਲ ਕੀਤੀ। ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾਂ ਨਾਲ ਕਰਮਜੀਤ ਕੌਰ ਆਪਣੇ ਘਰ ਵਾਪਸ ਆ ਗਈ ਹੈ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪੀੜਤ ਲੜਕੀ ਕਰਮਜੀਤ ਦੀ ਵਾਪਸੀ ਲਈ ਟਿਕਟ ਸਮੇਤ ਸਾਰਾ ਖਰਚਾ ਸਪੀਕਰ ਨੇ ਖੁਦ ਚੁੱਕਿਆ ਹੈ। ਕਰਮਜੀਤ ਕੌਰ ਦੇ ਪੂਰੇ ਪਰਿਵਾਰ ਕਹਿੰਣਾ ਹੈ ਕਿ ਅਸੀਂ ਹਮੇਸ਼ਾ ਸਪੀਕਰ ਦੇ ਰਿਣੀ ਰਹਾਂਗੇ।

Published on: ਅਪ੍ਰੈਲ 22, 2025 9:20 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।