ਚੰਡੀਗੜ੍ਹ, 24 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਬੇ ਰੁਜ਼ਗਾਰ ਪੀ ਟੀ ਆਈ ਯੂਨੀਅਨ 646ਦੀ ਮੰਟਿਗ ਅੱਜ ਪੰਜਾਬ ਭਵਨ ਚੰਡੀਗੜ੍ਹ ਹੋਈ ਵਿਖੇ ਮਟਿੰਗ ਹੋਈ। ਜਿਸ ਵਿੱਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਸਿੱਖਿਆ ਡਿਪਾਰਮੈਟ ਮਜੂਦ ਰਿਹਾ ਕਾਫੀ ਲੰਮਾ ਸਮਾਂ ਮੀਟਿੰਗ ਹੋਣ ਤੋਂ ਬਾਅਦ ਡਿਪਾਰਮੈਟ ਮੰਟਿਗ ਵਿੱਚ ਆਪਣਾ ਪੱਖ ਪੇਸ਼ ਨਾ ਕਰ ਸਕਿਆ । ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਤੇ ਹਰਪਾਲ ਸਿੰਘ ਚੀਮਾ ਨੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕੀਤੀ ਤੇ ਦੁਬਾਰਾ 2 ਮਈ ਨੂੰ ਹਰਪਾਲ ਸਿੰਘ ਚੀਮਾ ਨੇ ਆਪਣੇ ਦਫਤਰ ਸੇਕਟਰੀਏਟ ਦੁਬਾਰਾ ਸੱਦਾ ਦਿੱਤਾ ਕਿਉਂਕਿ 5 ਮਈ ਮਾਨਯੋਗ ਹਾਈਕੋਰਟ ਵਿੱਚ ਤਰੀਕ ਤੇ 646 ਪੋਸਟਾਂ ਦੀ ਸੁਣਵਾਈ ਹੈ। ਦੂਸਰੇ ਪਾਸੇ ਯੂਨੀਅਨ ਦੇ ਆਗੂ ਸੀਪੀ ਸ਼ਰਮਾ, ਗੁਰਲਾਭ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਸੁਖਦੀਪ ਨੇ ਕਿਹਾ ਜੇ 2ਮਈ ਮੰਟਿਗ ਵਿੱਚ ਹੱਲ ਨਾ ਕੀਤਾ ਤਾਂ ਆਉਣ ਵਾਲੀ ਜੀਮਨੀ ਚੋਣਾਂ ਸਖ਼ਤ ਵਿਰੋਧ ਕਰ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜੀ ਪਿੰਡ ਪਿੰਡ ਜਾ ਕੇ ਸਰਕਾਰ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ।
Published on: ਅਪ੍ਰੈਲ 24, 2025 7:23 ਬਾਃ ਦੁਃ