ਮਜੀਠਾ ਥਾਣੇ ‘ਚ ਧਮਾਕੇ ‘ਤੇ DSP ਨੇ ਦਿੱਤਾ ਬਿਆਨ

ਪੰਜਾਬ

ਅੰਮ੍ਰਿਤਸਰ, 5 ਦਸੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਦੇ ਮਜੀਠਾ ਪੁਲਿਸ ਥਾਣੇ ‘ਚ ਸੁਣੀ ਗਈ ਧਮਾਕੇ ਦੀ ਆਵਾਜ਼ ‘ਤੇ DSP ਜਸਪਾਲ ਸਿੰਘ ਨੇ ਕਿਹਾ ਕਿ ਇਹ ਸਿਰਫ ਇੱਕ ਟਾਇਰ ਫਟਣ ਦਾ ਧਮਾਕਾ ਸੀ, ਜਿਸ ਨੂੰ ਗਲਤ ਢੰਗ ਨਾਲ ਰਿਪੋਰਟ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇੱਕ ਪੁਲਿਸ ਮੁਲਾਜਮ ਆਪਣੇ ਮੋਟਰਸਾਈਕਲ ਦੇ ਟਾਇਰ ‘ਚ ਹਵਾ ਭਰ ਰਿਹਾ ਸੀ ਅਤੇ ਇਸ ਦੌਰਾਨ ਟਾਇਰ ਫਟ ਗਿਆ।ਉਨ੍ਹਾਂ ਕਿਹਾ ਕਿ ਇਥੇ ਕਿਸੇ ਵੀ ਤਰ੍ਹਾਂ ਦੀ ਗੰਧ ਨਹੀਂ ਸੀ ਆ ਰਹੀ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰੇ ਮੁਲਾਜ਼ਮਾਂ ਨੂੰ ਇਕੱਠਾ ਕਰਾਂਗੇ ਅਤੇ ਪੁੱਛਾਂਗੇ ਕਿ ਉਹ ਪੁਲਿਸ ਮੁਲਾਜ਼ਮ ਕੌਣ ਸੀ ਜਿਸ ਦੀ ਮੋਟਰਸਾਈਕਲ ਦਾ ਟਾਇਰ ਫਟਿਆ।ਉਨ੍ਹਾਂ ਦਾਅਵਾ ਕੀਤਾ ਕਿ ਇਲਾਕੇ ‘ਚ ਕੋਈ ਵੀ ਧਮਾਕੇ ਦੀ ਆਵਾਜ਼ ਨਹੀਂ ਸੁਣੀ ਗਈ ਤੇ ਨਾ ਹੀ ਇਥੇ ਕੋਈ ਸ਼ੀਸ਼ਾ ਟੁੱਟਣ ਵਾਲੀ ਘਟਨਾ ਵਾਪਰੀ।DSP ਨੇ ਇਸ ਮਾਮਲੇ ਨੂੰ ਇੱਕ ਆਮ ਘਟਨਾ ਕਰਾਰ ਦਿੱਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।