MP ਸੁਖਜਿੰਦਰ ਰੰਧਾਵਾ ਨੇ ਲੋਕ ਸਭਾ ‘ਚ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕਿ ਕੀਤੇ ਸਵਾਲ

ਪੰਜਾਬ

ਗੁਰਦਾਸਪੁਰ, 5 ਦਸੰਬਰ, ਦੇਸ਼ ਕਲਿੱਕ ਬਿਓਰੋ :
ਲੋਕ ਸਭਾ ਦੀ ਕਾਰਵਾਈ ਦੌਰਾਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਪੰਜਾਬ ਵਿੱਚ ਝੋਨੇ ਦੇ ਮੌਜੂਦਾ ਖ਼ਰੀਦ ਸੰਕਟ ਦੇ ਮਾਮਲੇ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਸਵਾਲ ਪੁਛਿਆ। ਇਸ ਦੇ ਜਵਾਬ ‘ਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ੍ਰੀ ਰਾਮਨਾਥ ਠਾਕੁਰ ਨੇ ਦਿੱਤਾ, ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 1-10 -2024 ਤੋਂ 30 -11 -2024 ਤੱਕ ਝੋਨੇ ਦੀ ਖਰੀਦ ਕੀਤੀ ਗਈ ਹੈ ਜਿਸ ਵਿਚ ਆੜਤੀਆਂ ਦੇ ਮਾਧਿਅਮ ਨਾਲ ਘੱਟੋ ਘੱਟ ਸਮਰਥਨ ਮੁੱਲ ਤੇ ਝੋਨਾ ਖਰੀਦਿਆ ਗਿਆ ਹੈ। ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਵਿੱਚ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ 2320 ਤੋਂ ਘੱਟ ਦਰ ਤੇ ਭੁਗਤਾਨ ਕੀਤਾ ਗਿਆ ਹੈ, ਕ‌ਈ ਐਸੇ ਮਾਮਲੇ ਜਿਲਾ ਗੁਰਦਾਸਪੁਰ ਵਿੱਚ ਮੇਰੇ ਧਿਆਨ ਵਿੱਚ ਆਏ ਹਨ। ਇਸ ਦੀ ਜਾਣਕਾਰੀ ਮੈਂ ਪੱਤਰ ਰਾਹੀ ਭਾਰਤੀ ਖਾਦ ਕਾਰਪੋਰੇਸ਼ਨ ਨੂੰ ਦਿੱਤੀ ਸੀ। ਉਹਨਾਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ਅਤੇ ਵੱਡੇ ਪੈਮਾਨੇ ਤੇ ਕਿਸਾਨਾਂ ਦੀ ਰਕਮ ਦਾ ਗਬਨ ਕੀਤਾ ਜਾ ਰਿਹਾ ਹੈ। ਸੰਸਦ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਵਿੱਚ ਪਠਾਨਕੋਟ ਹਵਾਈ ਅੱਡੇ ਤੋਂ ਉਡਾਨਾਂ ਦੀ ਸ਼ੁਰੂਆਤ ਹੋਣ ਸਬੰਧੀ ਵੀ ਸਵਾਲ ਪੁਛਿਆ ਸੀ, ਜਿਸ ਦੇ ਜਵਾਬ ਵਿੱਚ ਸਹਿਰੀ ਹਵਾਬਾਜ਼ੀ ਮੰਤਰੀ ਜੀ ਦਿੱਤਾ ਕਿ ਪਠਾਨਕੋਟ ਹਵਾਈ ਅੱਡੇ ਤੇ ਯਾਤਰੀ ਉਪਲਬਧ ਨਹੀਂ ਹਨ, ਜਿਸ ਕਾਰਨ ਉਡਾਨਾਂ ਸ਼ੁਰੂ ਨਹੀਂ ਕੀਤੀਆਂ ਜਾ ਰਹੀਆਂ। ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਨੇ ਦੱਸਿਆ ਕਿ ਪਠਾਨਕੋਟ ਹਵਾਈ ਅੱਡੇ ਤੇ ਜਦੋਂ ਵੀ ਉਡਾਨ ਭਰਨ ਲ‌ਈ ਯਾਤਰੀ ਉਪਲਬਧ ਹੋਣਗੇ ਤਾਂ ਉਹ ਫਿਰ ਇਹ ਮਸਲਾ ਕੇਂਦਰ ਸਰਕਾਰ ਅੱਗੇ ਪੂਰੇ ਜੋਰਸੋਰ ਅਤੇ ਤੱਥਾਂ ਸਮੇਤ ਰੱਖਣਗੇl

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।