ਲੁਧਿਆਣਾ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਦੇ ਇੱਕ ਐਸ.ਐਚ.ਓ, ਦਵਿੰਦਰਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਅਮਲੋਹ ਰੋਡ ’ਤੇ ਵਾਪਰਿਆ। ਐਸ.ਐਚ.ਓ ਇਨੋਵਾ ਕਾਰ ’ਚ ਸਵਾਰ ਸੀ ਅਤੇ ਘਰ ਵਾਪਸ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ। ਰਸਤੇ ਵਿੱਚ, ਅਚਾਨਕ ਕਾਰ ਦਾ ਸੰਤੁਲਨ ਖਰਾਬ ਹੋਣ ਕਾਰਨ ਅੱਗੇ ਚਲਦੇ ਟਰੱਕ ਨਾਲ ਟਕਰਾ ਗਈ।
ਹਾਦਸੇ ਦੌਰਾਨ ਗੱਡੀ ਦੇ ਫਰੰਟ ਸੀਟ ਵਾਲੇ ਏਅਰਬੈਗ ਤੁਰੰਤ ਖੁਲ ਗਏ, ਪਰ ਦਵਿੰਦਰਪਾਲ ਸਿੰਘ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਹਾਦਸਾ ਇੰਨਾ ਭਿਆਨਕ ਸੀ ਕਿ ਉਹਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ: ਬਿਨ੍ਹਾਂ ਲਾੜੀ ਦੇ ਬਰਾਤ ਵਾਪਿਸ ਗਈ
ਮ੍ਰਿਤਕ ਦੇ ਸ਼ਰੀਰ ਨੂੰ ਮੋਰਚਰੀ ਵਿੱਚ ਰੱਖਵਾਇਆ ਗਿਆ ਹੈ। ਪੁਲਿਸ ਦੱਸ ਰਹੀ ਹੈ ਕਿ ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਕੇ ਮ੍ਰਿਤਕ ਸਰੀਰ ਪਰਿਵਾਰ ਨੂੰ ਸੌਂਪਿਆ ਜਾਵੇਗਾ।