ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਵਿਖੇ ਰੋਹਤਕ ਦੇ ਕਿਲੋਈ ਪਿੰਡ ‘ਚ ਸ਼ੁੱਕਰਵਾਰ ਰਾਤ ਨੂੰ ਸਕਾਰਪੀਓ ਸਵਾਰ ਗੈਂਗਸਟਰਾਂ ਨੇ ਬਰਾਤ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਬਰਾਤ ਵਿੱਚ ਆਏ ਝੱਜਰ ਦੇ ਫਾਇਨਾਂਸਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਵਿਆਹ ‘ਚ ਇੱਕ ਹੋਰ ਮਹਿਮਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਫਾਇਨਾਂਸਰ ਨੂੰ 7 ਤੋਂ 8 ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦੀ ਪਛਾਣ ਝੱਜਰ ਦੇ ਦੇਘਲ ਪਿੰਡ ਦੇ ਰਹਿਣ ਵਾਲੇ ਮਨਜੀਤ ਵਜੋਂ ਹੋਈ ਹੈ। ਇਸ ਦੌਰਾਨ ਜ਼ਖਮੀ ਹੋਇਆ ਮਨਦੀਪ ਪਿੰਡ ਬਾਲਮ ਦਾ ਰਹਿਣ ਵਾਲਾ ਹੈ। ਇਸ ਹਮਲੇ ਵਿੱਚ ਹਿਮਾਂਸ਼ੂ ਭਾਊ ਗੈਂਗ ਦਾ ਨਾਮ ਸਾਹਮਣੇ ਆ ਰਿਹਾ ਹੈ।
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਨਜੀਤ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਵੀ ਰਹਿ ਚੁੱਕਾ ਹੈ।
ਗੈਂਗਸਟਰਾਂ ਨੇ ਬਰਾਤ ‘ਤੇ ਗੋਲੀਆਂ ਚਲਾਈਆਂ, ਫਾਇਨਾਂਸਰ ਦੀ ਮੌਤ