ਨਾਜਾਇਜ਼ ਸ਼ਰਾਬ ਬਰਾਮਦਗੀ ਦੇ ਕੇਸ ਦੀ ਫਾਈਲ ਗੁਆਉਣ ਕਾਰਨ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ‘ਤੇ ਪਰਚਾ ਦਰਜ

ਪੰਜਾਬ

ਲੁਧਿਆਣਾ, 7 ਦਸੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ।ਪੁਲੀਸ ਮੁਲਾਜ਼ਮ ’ਤੇ ਨਾਜਾਇਜ਼ ਸ਼ਰਾਬ ਦੀ ਬਰਾਮਦਗੀ ਦੇ ਕੇਸ ਦੀ ਫਾਈਲ ਗੁਆਉਣ ਦਾ ਦੋਸ਼ ਹੈ। ਮੁਲਜ਼ਮ ਪੁਲੀਸ ਮੁਲਾਜ਼ਮ ਨੇ ਨਾ ਤਾਂ ਫਾਈਲ ਅਦਾਲਤ ਵਿੱਚ ਪੇਸ਼ ਕੀਤੀ ਅਤੇ ਨਾ ਹੀ ਥਾਣੇ ਵਿੱਚ ਕਿਸੇ ਨੂੰ ਸੌਂਪੀ।
ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਬਲਵਿੰਦਰ ਰਾਮ ਕੋਲ 26 ਦਸੰਬਰ 2015 ਦਾ ਮੁਕੱਦਮਾ ਨੰਬਰ 342 ਸੀ। ਇਹ ਮਾਮਲਾ ਸਲੇਮ ਟਾਬਰੀ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਨਜਾਇਜ਼ ਸ਼ਰਾਬ ਤਸਕਰੀ ਦੇ ਕੇਸ ‘ਚ ਮੁਲਜ਼ਮ ਬਲਵਿੰਦਰ ਰਾਮ ਨੇ ਕੇਸ ਦੀ ਜਾਅਲੀ ਕਾਪੀ ਤਿਆਰ ਕਰਕੇ ਨਾ ਤਾਂ ਅਦਾਲਤ ਵਿੱਚ ਫਾਈਲ ਪੇਸ਼ ਕੀਤੀ ਅਤੇ ਨਾ ਹੀ ਮੁਕੱਦਮੇ ਦੀ ਸੁਣਵਾਈ ਦੌਰਾਨ ਥਾਣੇ ਵਿੱਚ ਕਿਸੇ ਨੂੰ ਸੌਂਪੀ।
ਮੁਲਜ਼ਮ ਨੇ ਇਹ ਫਾਈਲ ਗਬਨ (ਗੁੰਮ) ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਕਸ਼ਮੀਰ ਸਿੰਘ ਨੇ ਮੁਲਜ਼ਮ ਪੁਲਸ ਮੁਲਾਜ਼ਮਾਂ ਖਿਲਾਫ 409 ਆਈ.ਪੀ.ਸੀ. ਮਾਮਲਾ ਸ਼ੱਕੀ ਹੋਣ ਕਾਰਨ ਪੁਲੀਸ ਮੁਲਾਜ਼ਮਾਂ ਦੇ ਪਿਛਲੇ ਰਿਕਾਰਡ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਮੁਲਜ਼ਮ ਪੁਲੀਸ ਮੁਲਾਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।