ਸ਼ਿਮਲਾ, 8 ਦਸੰਬਰ, ਦੇਸ਼ ਕਲਿੱਕ ਬਿਓਰੋ :
ਹਿਮਾਚਲ ਪ੍ਰਦੇਸ਼ ਵਿੱਚ ਇਸ ਸੀਜਨ ਦੀ ਐਤਵਾਰ ਨੂੰ ਪਹਿਲੀ ਬਰਫਬਾਰੀ ਹੋਈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕੁਫਰੀ, ਚੂੜਧਾਰ ਅਤੇ ਸਿਰਮੌਰ ਵਿੱਚ ਅੱਜ ਬਰਫਬਾਰੀ ਹੋਈ। ਲਾਹੌਲ ਸਪੀਤੀ ਵਿੱਚ ਰੋਹਤਾਂਗ ਦਰਾ, ਬਾਰਾਲਚਾ, ਕੋਕਸਰ, ਸਿਸੂ, ਦਾਰਚਾ, ਜਿਸਪਾ, ਕੁੰਜੁਮ ਦਰਾ ਸਮੇਤ ਉਚੀਆਂ ਪਹਾੜੀਆਂ ਉਤੇ ਵੀ ਬਰਫ ਪਈ। ਅੱਜ ਸਾਰਾ ਦਿਨ ਠੰਢੀਆਂ ਹਵਾਵਾਂ ਚਲਦੀਆਂ ਰਹੀਆਂ।
ਸ਼ਾਮ ਸਮੇਂ ਸ਼ਿਮਲਾ ਦਾ ਰਿਜ ਮੈਦਾਨ ਉਤੇ ਬਰਫਬਾਰੀ ਹੋਈ। ਬਰਫਬਾਰੀ ਹੋਣ ਨਾਲ ਸੈਲਾਨੀਆਂ ਨੇ ਖੂਬ ਆਨੰਦ ਲਿਆ।