ਮਾਨਸਾ, 13 ਦਸੰਬਰ, ਦੇਸ਼ ਕਲਿੱਕ ਬਿਓਰੋ :
ਸੀਵਰੇਜ਼ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਦੇ ਕੁਝ ਕੌਂਸਲਰਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਲਗਾਤਾਰ ਚੱਲ ਰਿਹਾ ਧਰਨਾ ਅੱਜ 47ਵੇਂ ਦਿਨ ਵਿੱਚ ਦਾਖਲ ਹੋ ਗਿਆ ਸੰਘਰਸ਼ ਕਮੇਟੀ ਦੇ ਫ਼ੈਸਲੇ ਮੁਤਾਬਕ ਅੱਜ ਦੇ ਧਰਨੇ ਦੀ ਅਗਵਾਈ ਬਹੁਜਨ ਮੁਕਤੀ ਪਾਰਟੀ ਅਤੇ ਬਹੁਜਨ ਮੁਕਤੀ ਮੋਰਚੇ ਵੱਲੋਂ ਕੀਤੀ ਗਈ । ਇਸ ਸਮੇਂ ਧਰਨਾਕਾਰੀਆਂ ਨੇ ਪੰਜਾਬ ਸਰਕਾਰ , ਸੀਵਰੇਜ਼ ਬੋਰਡ ਅਤੇ ਸਥਾਨਕ ਸਰਕਾਰ ਖ਼ਿਲਾਫ਼ ਜੰਮਕੇ ਨਾਹਰੇਬਾਜੀ ਅਤੇ ਰੋਸ਼ ਪ੍ਰਦਰਸਨ ਕੀਤਾ ਧਰਨੇ ਨੂੰ ਸੰਬੋਧਨ ਕਰਦਿਆਂ ਰਾਮਪਾਲ ਵਾਇਸ ਪ੍ਰਧਾਨ ਨਗਰ ਕੌਂਸਲ, ਜਿਲਾ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਜਸਵੰਤ ਸਿੰਘ ਮਾਨਸਾ, ਵਾਮਸੇਫ ਆਗੂ ਦਲਵਿੰਦਰ ਸਿੰਘ ਮਾਨਸਾ ਅਤੇ ਸੁਰਿੰਦਰ ਸਿੰਘ , ਹੰਸਾਂ ਸਿੰਘ ਅਤੇ ਅਜੀਤ ਸਿੰਘ ਸਰਪੰਚ ਨੇ ਸੰਬੋਧਨ ਕਰਦਿਆਂ ਸਾਂਝੇ ਤੌਰ ਤੇ ਸਰਕਾਰ , ਸੀਵਰੇਜ਼ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਤੋਂ ਦਿਨੋਂ ਦਿਨ ਬਦ ਤੋਂ ਬਦਤਰ ਹੋ ਰਹੀ ਸੀਵਰੇਜ਼ ਸਮੱਸਿਆ ਦੇ ਹੱਲ ਲਈ ਜਲਦੀ ਤੋਂ ਜਲਦੀ ਢੁਕਵੇਂ ਹੱਲ ਦੀ ਜ਼ੋਰਦਾਰ ਮੰਗ ਕੀਤੀ ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਡਾ ਧੰਨਾ ਮੱਲ ਗੋਇਲ, ਗੁਰਦੀਪ ਸਿੰਘ ਸਾਬਕਾ ਐਮਸੀ, ਗਗਨਦੀਪ ਸਿਰਸੀਵਾਲਾ , ਰਜਿੰਦਰ ਕੌਰ ਅਤੇ ਅਜਮੇਰ ਕੌਰ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਮੱਸਿਆ ਦਾ ਕੋਈ ਢੁਕਵਾਂ ਹੱਲ ਨਾ ਕੱਢਿਆ ਤਾਂ 15 ਦਸੰਬਰ ਨੂੰ 4 ਵਜੇ ਲਕਸ਼ਮੀ ਨਰਾਇਣ ਮੰਦਰ ਵਿਖੇ ਰੱਖੀ ਗਈ ਮੀਟਿੰਗ ਵਿੱਚ ਕੋਈ ਸਖ਼ਤ ਫੈਸਲਾ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ । ਇਸ ਸਮੇਂ ਆਤਮਾ ਸਿੰਘ ਪਮਾਰ, ਰਾਕੇਸ਼ ਕੁਮਾਰ, ਪ੍ਰਦੀਪ ਮਾਖਾ, ਡਾ. ਬੂਟਾ ਸਿੰਘ, ਮਲਕੀਤ ਸਿੰਘ, ਕੁਲਵੰਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਰਨੈਲ ਸਿੰਘ, ਹਰਦੇਵ ਸਿੰਘ, ਰਾਮਲਾਲ,ਪਵਨ ਕੁਮਾਰ, ਅਮਰਜੀਤ ਸਿੰਘ ਆਦਿ ਵੀ ਮੌਜੂਦ ਸਨ।