ਫ਼ਿਲਮ ਪੁਸ਼ਪਾ 2 ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਅੱਲੂ ਅਰਜੁਨ ਗ੍ਰਿਫਤਾਰ

ਮਨੋਰੰਜਨ


ਨਵੀਂ ਦਿੱਲੀ: 13 ਦਸੰਬਰ, ਦੇਸ਼ ਕਲਿੱਕ ਬਿਓਰੋ:
ਹਾਲ ਹੀ ਵਿੱਚ ਰੀਲੀਜ ਹੋਈ ਫ਼ਿਲਮ ਪੁਸ਼ਪਾ 2 ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ Allu Arjun ਮੁਸੀਬਤ ਵਿੱਚ ਘਿਰ ਗਏ ਹਨ ਅਤੇ ਚਿੱਕੜਪੱਲੀ ਥਾਣੇ ਦੀ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਉਸ ਸਮੇਂ ਵਾਪਰਿਆ ਜਦੋਂ ਅੱਲੂ ਅਰਜੁਨ ਪੁਸ਼ਪਾ 2 ਦੀ ਪ੍ਰੀਮੀਅਮ ਸਕ੍ਰੀਨਿੰਗ ਦੌਰਾਨ ਇਕ ਥਿਏਟਰ ਵਿਚ ਮੌਜੂਦ ਸਨ। ਉਨ੍ਹਾਂ ਦੀ ਇੱਕ ਝਲਕ ਦੇਖਣ ਲਈ ਭੀੜ ਇਕੱਠੀ ਹੋਈ, ਜਿਸ ਕਾਰਨ ਥਿਏਟਰ ਦੇ ਬਾਹਰ ਭਗਦੜ ਮਚ ਗਈ ਸੀ। ਇਸ ਘਟਨਾ ਵਿਚ 39 ਸਾਲ ਦੀ ਇੱਕ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਬੱਚਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ ਸੀ। ਪੁਲੀਸ ਨੇ ਭੀੜ ਪ੍ਰਬੰਧਨ ਵਿੱਚ ਗਲਤੀ ਹੋਣ ਅਤੇ ਸੁਰੱਖਿਆ ਦੀ ਉਚਿਤ ਯੋਜਨਾ ਨਾ ਹੋਣ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਅਦਾਕਾਰ ਨੂੰ ਜਾਂਚ ਲਈ ਹਿਰਾਸਤ ਵਿੱਚ ਲਿਆ ਹੈ। ਦੂਜੇ ਪਾਸੇ ਔਰਤ ਦੇ ਪਤੀ ਵੱਲੋਂ ਕਿਹਾ ਗਿਆ ਹੈ ਕਿ ਇਸ ਵਿੱਚ ਅਦਾਕਾਰ ਦਾ ਕੋਈ ਕਸੂਰ ਨਹੀਂ ਹੈ। ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਅਦਾਕਾਰ ਮ੍ਰਿਤਕ ਔਰਤ ਦੇ ਪਰਿਵਾਰ ਨੂੰ ਮਿਲੇ ਸਨ ਅਤੇ ਉਸ ਵੱਲੋਂ ਪਰਿਵਾਰ ਨੂੰ 25 ਲੱਖ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।