ਨਵੀਂ ਦਿੱਲੀ 16 ਦਸੰਬਰ: ਦੇਸ਼ ਕਲਿੱਕ ਬਿਊਰੋ
ਬੈਂਗਲੁਰੂ ਪੁਲਿਸ ਨੇ ਆਰਟੀਫੀਸ਼ੀਅਲ ਇੰਨਟੈਲੀਜੈਂਸ ਇੰਜਨੀਅਰ ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ਵਿੱਚ ਉਸ ਦੀ ਪਤਨੀ ਨਿਕਿਤਾ, ਸੱਸ ਨਿਸ਼ਾ ਅਤੇ ਪਤਨੀ ਦੇ ਭਰਾ ਅਨੁਰਾਗ ਨੂੰ ਗ੍ਰਿਫ਼ਤਾਰ ਕੀਤਾ ਹੈ। ਸੱਸ ਅਤੇ ਭਰਾ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕਿ ਪਤਨੀ ਨੂੰ ਗੁਰੂਗ੍ਰਾਮ ਤੋਂ ਗ੍ਰਿਫਤਾਰ ਕਰਕੇ ਬੈਂਗਲੁਰੂ ਲਿਆਂਦਾ ਗਿਆ ਸੀ। ਤਿੰਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਅਤੁਲ ਨੇ ਬੈਂਗਲੁਰੂ ‘ਚ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਵੀਡੀਓ ਬਣਾਇਆ। ਇਸ ‘ਚ ਪਤਨੀ ਨਿਕਿਤਾ ਅਤੇ ਉਸ ਦੇ ਪਰਿਵਾਰ ‘ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਪਤਨੀ ਨਿਕਿਤਾ, ਸੱਸ ਨਿਸ਼ਾ, ਸਾਲਾ ਅਨੁਰਾਗ ਅਤੇ ਚਾਚਾ-ਸਹੁਰਾ ਸੁਸ਼ੀਲ ਸਿੰਘਾਨੀਆ ਦੇ ਖਿਲਾਫ ਬੈਂਗਲੁਰੂ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।
ਮ੍ਰਿਤਕ ਅਤੁਲ ਨੇ ਖੁਦਕਸ਼ੀ ਕਰਨ ਤੋਂ ਪਹਿਲਾਂ ਲਿਖੇ ਸੂਸਾਈਡ ਨੋਟ ‘ਚ ਲਿਖਿਆ ਗਿਆ ਸੀ ਕਿ ਮੇਰੀ ਪਤਨੀ, ਸੱਸ ਅਤੇ ਉਸ ਦੇ ਚਾਚਾ ਸੁਸ਼ੀਲ ਸਿੰਘਾਨੀਆ ਨੇ 1 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜੋ ਹੁਣ ਵਧ ਕੇ 3 ਕਰੋੜ ਰੁਪਏ ਹੋ ਗਈ ਹੈ। ਅਦਾਲਤ ਨੇ ਮੈਨੂੰ ਆਪਣੇ ਸਾਢੇ ਚਾਰ ਸਾਲ ਦੇ ਬੇਟੇ ਦੀ ਦੇਖਭਾਲ ਲਈ 80,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਹੁਕਮ ਦਿੱਤਾ ਹੈ। ਇਸ ਨਾਲ ਮੇਰਾ ਤਣਾਅ ਵਧ ਗਿਆ।