ਏ.ਡੀ.ਸੀ. ਵੱਲੋਂ ਮੈਸ. ਰੈਡਵੀਜ਼ਨ ਕੰਸਲਟੈਂਟ ਫਰਮ ਦਾ ਲਾਇਸੰਸ ਰੱਦ

ਟ੍ਰਾਈਸਿਟੀ

ਮੋਹਾਲੀ, 16 ਦਸੰਬਰ 2024: ਦੇਸ਼ ਕਲਿੱਕ ਬਿਓਰੋ

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮੈਸਰਜ਼ Redvision ਕੰਸਲਟੈਂਟ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮੈਸਰਜ਼ ਰੈਡਵੀਜ਼ਨ ਕੰਸਲਟੈਂਟ ਫਰਮ ਐਸ.ਸੀ.ਓ. ਨੰ: 123 ਟਾਪ ਫਲੋਰ, ਫੇਜ਼-7, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਗੁਰਪ੍ਰੀਤ ਸਿੰਘ ਧੰਜਲ ਪੁੱਤਰ ਬਲਜੀਤ ਸਿੰਘ ਵਾਸੀ ਮਕਾਨ ਨੰ: 91, ਅਜੀਤ ਨਗਰ, ਪਟਿਆਲਾ ਅਤੇ ਪਾਰਟਨਰ ਅਮਿਤ ਕੁਮਾਰ ਪੁੱਤਰ ਸ੍ਰੀ ਛੋਟੂ ਰਾਮ ਵਾਸੀ ਮਕਾਨ ਨੰ: 420, ਐਮ.ਸੀ. ਕਾਲੋਨੀ ਵੇਅਰਹਾਊਸ ਦੇ ਪਿੱਛੇ ਵਾਰਡ ਨੰ:1 ਤਹਿ: ਚਰਖੀ ਦਾਦਰੀ, ਹਰਿਆਣਾ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:199/ਆਈ.ਸੀ, ਮਿਤੀ 05.09.2018 ਰਾਹੀਂ ਪਾਰਟਰਨਰਸ਼ਿਪ ਅਧੀਨ ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 04-08-2023 ਨੂੰ ਖਤਮ ਹੋ ਚੁੱਕੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਫਰਮ ਖਿਲਾਫ ਥਾਣਾ ਮਟੌਰ ਵਿਖੇ ਤਿੰਨ ਮੁਕੱਦਮੇ ਦਰਜ ਹੋਣ ਕਾਰਨ ਅਤੇ ਫਰਮ ਦੀ ਪਾਰਟਰਸ਼ਿਪ ਡਿਜ਼ੋਲਵ ਹੋਣ ਤੋਂ ਬਾਅਦ ਵੀ ਲਾਇਸੰਸੀ ਵੱਲੋਂ ਸੂਚਿਤ ਕੀਤੇ ਬਿਨਾਂ ਕੰਮ ਕਰਨ ਕਾਰਨ ਪੱਤਰ ਮਿਤੀ 14.7.2022 ਰਾਹੀਂ ਫਰਮ ਦਾ ਲਾਇਸੰਸ 90 ਦਿਨਾਂ ਲਈ ਮੁਅੱਤਲ ਕੀਤਾ ਗਿਆ ਸੀ।
ਫਰਮ ਦੇ ਦੂਜੇ ਪਾਰਟਨਰ ਸ੍ਰੀ ਅਮਿਤ ਕੁਮਾਰ ਵੱਲੋਂ ਆਪਣੀ ਦਰਖਾਸਤ ਮਿਤੀ 16-09-2021 ਰਾਹੀਂ ਇਸ ਦਫਤਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਕਤ ਫਰਮ ਵਿੱਚੋਂ ਮਿਤੀ 13-09-2018 ਤੋਂ ਹੀ ਪਾਰਟਨਰਸ਼ਿਪ ਡਿਜੋਲਵ ਹੋ ਗਈ ਸੀ। ਇਸ ਲਈ ਉਹ ਉਕਤ ਫਰਮ ਵਿੱਚ ਇਸ ਸਮੇਂ ਪਾਰਟਨਰ ਨਹੀ ਹੈ। ਕਿਉਂਕਿ ਲਾਇਸੰਸ ਦੀ ਮਿਆਦ ਮਿਤੀ 04-08-2023 ਨੂੰ ਖਤਮ ਹੋ ਚੁੱਕੀ ਹੈ, ਇਸ ਲਈ ਲਾਇਸੰਸੀ ਨੂੰ ਇਸ ਦਫਤਰ ਦੇ ਪੱਤਰ ਮਿਤੀ 25-10-2023 ਰਾਹੀਂ ਲਾਇਸੰਸ ਰੀਨਿਊ ਕਰਨ ਲਈ ਲਿਖਿਆ ਗਿਆ ਸੀ। ਪ੍ਰੰਤੂ ਲਾਇਸੰਸੀ ਪਾਸੋਂ ਕੋਈ ਜਵਾਬ ਪ੍ਰਾਪਤ ਨਹੀਂ ਹੋਇਆ ਹੈ।
ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਅਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ ਅਤੇ ਅਡਵਾਈਜਰੀ ਅਨੁਸਾਰ ਲਾਇਸੰਸ ਮੁਅੱਤਲ ਹੋਣ ਕਰਕੇ, ਲਾਇਸੰਸ ਰੀਨਿਊ ਨਾ ਕਰਵਾਉਣ ਕਰਕੇ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।
ਇਸ ਲਈ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਸਰਜ਼ ਰੈਡਵੀਜ਼ਨ ਕੰਸਲਟੈਂਟ ਫਰਮ, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਨੰਬਰ 199/ਆਈ.ਸੀ. ਮਿਤੀ 05-09-2018 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ਼/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।