1996 ਵਿੱਚ, 17 ਦਸੰਬਰ ਨੂੰ ਨੈਸ਼ਨਲ ਫੁਟਬਾਲ ਲੀਗ ਦੀ ਸ਼ੁਰੂਆਤ ਹੋਈ ਸੀ
ਚੰਡੀਗੜ੍ਹ, 17 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 17 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 17 ਦਸੰਬਰ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2008 ਵਿੱਚ ਸ਼ੀਲਾ ਦੀਕਸ਼ਿਤ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
- 2005 ਵਿਚ 17 ਦਸੰਬਰ ਨੂੰ ਭੂਟਾਨ ਦੇ ਰਾਜਾ ਜਿਗ ਸਿਗਮੇ ਵਾਨਚੁਕ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ।
- 2002 ਵਿੱਚ 17 ਦਸੰਬਰ ਨੂੰ ਹੀ ਤੁਰਕੀ ਨੇ ਕਸ਼ਮੀਰ ਮੁੱਦੇ ਉੱਤੇ ਭਾਰਤ ਦਾ ਸਮਰਥਨ ਕੀਤਾ ਸੀ।
- 1996 ਵਿੱਚ, 17 ਦਸੰਬਰ ਨੂੰ ਨੈਸ਼ਨਲ ਫੁਟਬਾਲ ਲੀਗ ਦੀ ਸ਼ੁਰੂਆਤ ਹੋਈ ਸੀ।
- 17 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਖ਼ਤਮ ਹੋਈ ਸੀ।
- 1949 ਵਿਚ 17 ਦਸੰਬਰ ਨੂੰ ਬਰਮਾ (ਹੁਣ ਮਿਆਂਮਾਰ) ਨੇ ਕਮਿਊਨਿਸਟ ਚੀਨ ਨੂੰ ਮਾਨਤਾ ਦਿੱਤੀ ਸੀ।
- 17 ਦਸੰਬਰ 1940 ਨੂੰ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਨੂੰ ਮੁਅੱਤਲ ਕਰ ਦਿੱਤਾ ਸੀ।
- 17 ਦਸੰਬਰ 1933 ਨੂੰ ਭਾਰਤ ਦੇ ਮਹਾਨ ਕ੍ਰਿਕਟਰ ਲਾਲਾ ਅਮਰਨਾਥ ਨੇ ਆਪਣੇ ਪਹਿਲੇ ਟੈਸਟ ਮੈਚ ਵਿੱਚ 118 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
- ਅੱਜ ਦੇ ਦਿਨ 1927 ਵਿੱਚ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਸਰ ਡੌਨ ਬ੍ਰੈਡਮੈਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਆਪਣੇ ਪਹਿਲੇ ਹੀ ਮੈਚ ਵਿੱਚ 118 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
- 17 ਦਸੰਬਰ 1914 ਨੂੰ ਤੁਰਕੀ ਦੇ ਅਧਿਕਾਰੀਆਂ ਨੇ ਯਹੂਦੀਆਂ ਨੂੰ ਤੇਲ ਅਵੀਵ ‘ਚੋਂ ਬਾਹਰ ਕੱਢ ਦਿੱਤਾ ਸੀ।
- ਅੱਜ ਦੇ ਦਿਨ 1907 ਵਿੱਚ ਉਗਯੇਨ ਵਾਂਗਚੱਕ ਭੂਟਾਨ ਦਾ ਪਹਿਲਾ ਖ਼ਾਨਦਾਨੀ ਰਾਜਾ ਬਣਿਆ ਸੀ।
- 17 ਦਸੰਬਰ 1902 ਨੂੰ ਇਟਲੀ ਦੇ ਮਸ਼ਹੂਰ ਖੋਜੀ ਮਾਰਕੋਨੀ ਨੇ ਪਹਿਲਾ ਰੇਡੀਓ ਸਟੇਸ਼ਨ ਬਣਾਇਆ ਸੀ।
- ਅੱਜ ਦੇ ਦਿਨ 1807 ਵਿਚ ਫਰਾਂਸੀਸੀ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਨੇ ਮਿਲਾਨ ਦਾ ਇਤਿਹਾਸਕ ਆਰਡਰ ਜਾਰੀ ਕੀਤਾ ਸੀ।
- 17 ਦਸੰਬਰ 1803 ਨੂੰ ਈਸਟ ਇੰਡੀਆ ਕੰਪਨੀ ਨੇ ਉੜੀਸਾ ‘ਤੇ ਕਬਜ਼ਾ ਕਰ ਲਿਆ ਸੀ।