ਸਰਕਾਰ ਅੱਜ ਲੋਕ ਸਭਾ ਵਿੱਚ ਇੱਕ ਦੇਸ਼-ਇੱਕ ਚੋਣ ਨਾਲ ਜੁੜੇ 2 ਬਿੱਲ ਪੇਸ਼ ਕਰੇਗੀ

ਰਾਸ਼ਟਰੀ

ਨਵੀਂ ਦਿੱਲੀ, 17 ਦਸੰਬਰ, ਦੇਸ਼ ਕਲਿਕ ਬਿਊਰੋ :
ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 17ਵੇਂ ਦਿਨ ਅੱਜ ਸਰਕਾਰ ਲੋਕ ਸਭਾ ਵਿੱਚ One Nation One Election ਨਾਲ ਜੁੜੇ 2 ਬਿੱਲ ਪੇਸ਼ ਕਰੇਗੀ। ਦੋਵੇਂ ਬਿੱਲਾਂ ਨੂੰ 12 ਦਸੰਬਰ ਨੂੰ ਕੇਂਦਰੀ ਕੈਬਨਿਟ ਤੋਂ ਮਨਜ਼ੂਰੀ ਮਿਲ ਚੁਕੀ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਪਹਿਲਾਂ ਇੱਕ ਦੇਸ਼-ਇੱਕ ਚੋਣ ਲਈ 129ਵਾਂ ਸੰਵਿਧਾਨ ਸੋਧ ਬਿੱਲ ਪੇਸ਼ ਕਰਨਗੇ।
ਦੂਜਾ ਬਿੱਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਜੁੜੇ 3 ਕਾਨੂੰਨਾਂ ਵਿੱਚ ਸੋਧ ਕਰਨ ਦਾ ਹੈ। ਇਸ ਬਿੱਲ ਵਿੱਚ ਦ ਗਵਰਨਮੈਂਟ ਆਫ ਯੂਨਿਅਨ ਟੇਰਿਟਰੀਜ਼ ਐਕਟ-1963, ਦ ਗਵਰਨਮੈਂਟ ਆਫ ਨੇਸ਼ਨਲ ਕੈਪਿਟਲ ਟੇਰਿਟਰੀ ਆਫ ਦਿੱਲੀ-1991 ਅਤੇ ਦ ਜੰਮੂ ਐਂਡ ਕਸ਼ਮੀਰ ਰੀਓਰਗਨਾਈਜੇਸ਼ਨ ਐਕਟ-2019 ਸ਼ਾਮਲ ਹਨ। ਇਸ ਰਾਹੀਂ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ ਵੀ ਸੋਧ ਕੀਤੀ ਜਾ ਸਕਦੀ ਹੈ।

ਦੂਜੇ ਪਾਸੇ, ਰਾਜ ਸਭਾ ਵਿੱਚ ਸੰਵਿਧਾਨ ’ਤੇ ਵਿਸ਼ੇਸ਼ ਚਰਚਾ ਦੂਜੇ ਦਿਨ ਵੀ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਚਰਚਾ ’ਤੇ ਜਵਾਬ ਦੇ ਸਕਦੇ ਹਨ। ਇਸ ਤੋਂ ਪਹਿਲਾਂ PM ਨੇ 14 ਦਸੰਬਰ ਨੂੰ ਲੋਕ ਸਭਾ ਵਿੱਚ ਸੰਵਿਧਾਨ ’ਤੇ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ ਸੀ। ਚਰਚਾ ਦੌਰਾਨ ਉਨ੍ਹਾਂ ਨੇ ਕਾਂਗਰਸ ਨੂੰ ਸੰਵਿਧਾਨ ਦਾ ਸ਼ਿਕਾਰ ਕਰਨ ਵਾਲੀ ਪਾਰਟੀ ਕਰਾਰ ਦਿੱਤਾ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।