ਐਡਵੋਕੇਟ ਸ਼ਾਲਿਨੀ ਗੇਰਾ ਹੋਣਗੇ ਮੁੱਖ ਬੁਲਾਰਾ
ਬਠਿੰਡਾ: 17 ਦਸੰਬਰ, ਦੇਸ਼ ਕਲਿੱਕ ਬਿਓਰੋ
ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਛੱਤੀਸਗੜ੍ਹ ਅਤੇ ਹੋਰ ਆਦਿਵਾਸੀ ਖੇਤਰਾਂ ਵਿੱਚ ਪੈਰਾ-ਸੈਨਿਕ ਫੌਜਾਂ ਨੂੰ ਵੱਖ-ਵੱਖ ਨਾਵਾਂ ਤਹਿਤ ਤਾਇਨਾਤ ਕਰਕੇ ਇਨਕਲਾਬੀ ਸਿਆਸੀ ਕਾਰਕੁਨਾਂ ਅਤੇ ਆਦਿਵਾਸੀ ਲੋਕਾਂ ਦੀਆਂ ਹੋ ਰਹੀਆਂ ਹੱਤਿਆਵਾਂ ਅਤੇ ਵਿਕਾਸ ਦੇ ਨਾਂ ‘ਤੇ ਵਿਸ਼ੇਸ਼ ਕੈਂਪਾਂ ਰਾਹੀਂ ਸੁਰੱਖਿਆ ਫੌਜਾਂ ਵੱਲੋਂ ਕੀਤੇ ਜਾ ਰਹੇ ਆਦਿਵਾਸੀ ਲੋਕਾਂ ਦੇ ਕਤਲੇਆਮ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਪ੍ਰੋ.ਪਰਮਿੰਦਰ, ਪ੍ਰੋ. ਏ.ਕੇ. ਮਲੇਰੀ ਅਤੇ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਭਾਰਤੀ ਸ਼ਾਸਕ ਵਰਗਾਂ ਵੱਲੋਂ ਲਾਗੂ ਕੀਤੇ ਗਏ ਕਾਰਪੋਰੇਟ ਪਰਸਤੀ ਆਰਥਿਕ ਮਾਡਲ ਦੇ ਵਿਰੁੱਧ ਲੋਕਾਂ ਦੀ ਜਮਹੂਰੀ ਅਵਾਜ ਨੂੰ ਕੁਚਲਣ ਲਈ ਰਾਜ ਮਸ਼ੀਨਰੀ ਵੱਲੋਂ ਵਿਸ਼ਾਲ ਪੱਧਰ ‘ਤੇ ਬੇਇਨਤਾਹ ਰਾਜਕੀ ਜਬਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕਠੋਰ ਜਬਰ ਦੀ ਇੱਕ ਆਮ ਨੀਤੀ ਤੇ ਫਾਸ਼ੀਵਾਦੀ ਰੂਪਰੇਖਾ ਕਸ਼ਮੀਰੀ ਲੋਕਾਂ ਦੀ ਖੁਦ-ਮੁਖਤਾਰੀ ਦੀ ਲਹਿਰ ਨੂੰ ਕੁਚਲਣ ਤੋਂ ਲੈ ਕੇ, ਪੂਰਬੀ-ਉੱਤਰ ਦੇ ਸਮੂਹ ਖੇਤਰਾਂ, ਜਿਸ ‘ਚ ਮਨੀਪੁਰ ਵੀ ਸ਼ਾਮਲ ਹੈ, ‘ਚ ਨਕਲੀ ਠੱਠਾ ਮੁਕਾਬਲਿਆਂ, ਆਦਿਵਾਸੀ ਖੇਤਰਾਂ ‘ਚ ਮਜ਼ਲੂਮਾਂ ਦੀਆਂ ਜੰਗਾਂ ਅਤੇ ਪੂਰੇ ਦੇਸ਼ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜਮਹੂਰੀ ਸੰਘਰਸ਼ਾਂ ‘ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਤਹਾਸ਼ਾ ਹਥਿਆਰਬੰਦ ਕਾਰਵਾਈ ਵਿੱਚ ਵੇਖੀ ਜਾ ਸਕਦੀ ਹੈ।
30 ਦਸੰਬਰ ਨੂੰ ਤਰਕਸ਼ੀਲ ਭਵਨ, ਬਰਨਾਲਾ ਵਿਖੇ ਹੋਣ ਵਾਲੇ ਰਸੂਬਾਈ ਸੰਮੇਲਨ ਵਿੱਚ ਫਾਸ਼ੀਵਾਦੀ ਹਮਲਿਆਂ ਦਾ ਵਿਰੋਧ ਕਰਨ ਅਤੇ ਨਕਸਲਵਾਦ ਖਤਮ ਕਰਨ ਦੇ ਨਾਂ ‘ਤੇ ਰਾਜੀ ਤਰਕਸ਼ੀ ਦੇ ਪਿੱਛੇ ਲੁਕੇ ਕਾਰਪੋਰੇਟ-ਹਿੰਦੂਤਵਾ ਗੱਠਜੋੜ ਦੀ ਹਕੀਕਤ ਨੂੰ ਬੇਨਕਾਬ ਕਰਨ ਲਈ ਇੱਕ ਵਿਆਪਕ ਜਮਹੂਰੀ ਹਲਚਲ ਪੈਦਾ ਕਰਨ ਦੀ ਲੋੜ ‘ਤੇ ਚਰਚਾ ਕੀਤੀ ਜਾਵੇਗੀ। ਅਡਵੋਕੇਟ ਸ਼ਾਲਿਨੀ ਗੇਰਾ (ਪੀ.ਯੂ.ਸੀ.ਐਲ. ਨਾਲ ਸੰਬੰਧਤ ਹਾਈ ਕੋਰਟ ਦੀ ਵਕੀਲ) ਅਤੇ ਪ੍ਰਸਿੱਧ ਮਾਨਵ ਅਧਿਕਾਰ ਕਾਰਕੁੰਨ ਡਾ.ਨਵਸ਼ਰਨ ਦੋ ਬੁਲਾਰੇ ਹੋਣਗੇ। ਇਸ ਸੰਮੇਲਨ ਦੀ ਤਿਆਰੀ ਲਈ ਪੰਜਾਬ ਭਰ ਵਿੱਚ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ਦੌਰਾਨ ਸਾਰੇ ਬੁਧੀਜੀਵੀਆਂ,ਲੇਖਕਾਂ,ਕਲਾਕਾਰਾਂ,ਵਕੀਲਾਂ,ਪੱਤਰਕਾਰਾਂ ਨਾਲ-ਨਾਲ ਲੋਕਾਂ ਦੀਆਂ ਸੰਸਥਾਵਾਂ ਅਤੇ ਜਮਹੂਰੀਅਤ ਪਸੰਦ ਤਾਕਤਾਂ ਨੂੰ ਰਾਜਕੀ ਜਬਰ ਤੋਂ ਸੁਚੇਤ ਹੋਣ ਅਤੇ ਇਸ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਕਰਨ ਲਈ ਅਪੀਲ ਕੀਤੀ ਜਾਵੇਗੀ।
ਜਾਰੀ ਕਰਤਾ: