ਨਵੀਂ ਦਿੱਲੀ, 18 ਦਸੰਬਰ, ਦੇਸ਼ ਕਲਿੱਕ ਬਿਚਰੋ :
ਭਾਰਤ ਦੇ ਮਹਾਨ ਸਿਪਨਰ ਰਵਿਚੰਦਨ ਅਸ਼ਵਿਨ ਨੇ ਅੱਜ ਇੰਟਰਨੈਸ਼ਨਲ ਕ੍ਰਿਕਟ ਤੋਂ ਸੇਵਾ ਮੁਕਤੀ ਲੈਣ ਦੇ ਐਲਾਨ ਕਰ ਦਿੱਤਾ। ਗਾਬਾ ਟੇਸਟ ਮੈਂਚ ਡਰਾਅ ਹੋਣ ਤੋਂ ਬਾਅਦ ਅਸ਼ਵਿਨ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘ਮੈਂ ਇਸ ਸਮੇਂ ਕਾਫੀ ਭਾਵੁਕ ਹਾਂ ਅਤੇ ਮੈਂ ਆਪਣੇ ਕੈਰੀਅਰ ਦਾ ਭਰਪੂਰ ਲੁਤਫ ਲਿਆ ਹੈ।‘ ਜ਼ਿਕਰਯੋਗ ਹੈ ਕਿ ਅਸ਼ਵਿਨ ਨੇ ਆਪਣੇ ਟੈਸਟ ਕੇਰੀਅਰ ਦੀ ਸ਼ੁਰੂਆਤ ਸਾਲ 2011 ਵਿੱਚ ਵੈਸਟਇੰਡੀਜ਼ ਖਿਲਾਫ ਦਿੱਲੀ ਟੈਸਟ ਮੈਂਚ ਖੇਡ ਕੇ ਕੀਤੀ ਸੀ। ਆਖਰੀ ਮੈਂਚ ਅਸ਼ਵਿਨ ਨੇ ਏਡੀਲੇਡ ਵਿੱਚ ਆਸਟਰੇਲੀਆ ਖਿਲਾਫ ਖੇਡਿਆ। ਅਸ਼ਵਨੀ ਨੇ ਆਪਣੇ ਕਰੀਅਰ ਵਿੱਚ 106 ਮੈਚ ਖੇਡੇ ਅਤੇ ਇਸ ਦੌਰਾਨ 537 ਵਿਕੇਟ ਲੈਣ ਵਿੱਚ ਸਫਲ ਰਹੇ। ਅਸ਼ਵਿਨ ਨੇ ਵਨਡੇ ਵਿੱਚ 116 ਮੈਚ ਵਿੱਚ 156 ਵਿਕੇਟ ਲਈ। ਟੀ20 ਇਟਰਨੈਸ਼ਨ ਵਿੱਚ ਅਸ਼ਵਿਨ ਨੇ 65 ਮੈਚ ਖੇਡ ਕੇ ਕੁਲ 72 ਵਿਕੇਟ ਲਏ।