ਅਸਲਾ ਲਾਇੰਸਸ ਧਾਰਕ ਆਪਣੇ ਅਸਲਾ ਲਾਇਸੰਸ ਈ ਸੇਵਾ ਸਾਫਟਵੇਅਰ ਰਾਹੀਂ ਸੇਵਾ ਕੇਂਦਰਾਂ ਵਿੱਚ ਤੁਰੰਤ ਨਵੀਨ ਕਰਵਾਉਣ

Punjab

ਫਰੀਦਕੋਟ: 18 ਦਸੰਬਰ, ਦੇਸ਼ ਕਲਿੱਕ ਬਿਓਰੋ

ਈ. ਗਵਰਨੈਂਸ ਸੁਸਾਇਟੀ ਪ੍ਰਸ਼ਾਸ਼ਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਮੋਹਾਲੀ ਵੱਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਅਸਲਾ ਧਾਰਕਾਂ ਨੇ ਮਿਤੀ 1 ਜਨਵਰੀ 2020 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਈ- ਸੇਵਾ ਸਾਫਟਵੇਅਰ  ਵਿੱਚ ਕੋਈ ਸਰਵਿਸ ਪ੍ਰਾਪਤ ਨਹੀਂ ਕੀਤੀ ਹੈ, ਉਨ੍ਹਾਂ ਵਿਅਕਤੀਆਂ ਨੂੰ ਮਿਤੀ 1 ਜਨਵਰੀ 2025 ਤੋਂ ਬਾਅਦ ਅਸਲਾ ਲਾਇਸੰਸ ਸਬੰਧੀ ਈ ਸੇਵਾ ਵਿੱਚ ਕੋਈ ਸਰਵਿਸ ਨਹੀਂ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਵਾਸੀ ਜੋ ਅਸਲਾ ਧਾਰਕ ਹਨ, ਵੱਲੋਂ ਆਪਣਾ ਅਸਲਾ ਲਾਇਸੰਸ ਮਿਤੀ 1 ਜਨਵਰੀ 2020 ਤੋਂ ਬਾਅਦ ਆਪਣੇ ਅਸਲਾ ਲਾਇਸੰਸ ਸਬੰਧੀ ਸੇਵਾ ਕੇਂਦਰ ਵਿੱਚ ਈ-ਸੇਵਾ ਸਾਫਟਵੇਅਰ ਰਾਹੀਂ ਨਵੀਨ ਜਾਂ ਹੋਰ ਸਰਵਿਸ ਪ੍ਰਾਪਤ ਨਹੀਂ ਕੀਤੀ, ਉਹ ਤੁਰੰਤ ਆਪਣੇ ਅਸਲਾ ਲਾਇਸੰਸ ਸਬੰਧੀ ਕੋਈ ਸਰਵਿਸ ਸੇਵਾ ਕੇਂਦਰਾਂ ਵਿੱਚੋਂ ਮਿਤੀ 31 ਦਸੰਬਰ 2024 ਤੋਂ ਪਹਿਲਾਂ ਹਰ ਹਾਲਤ ਵਿੱਚ ਕਰਵਾਉਣ ਲਈ ਨਜਦੀਕੀ ਸੇਵਾ ਕੇਂਦਰਾਂ ਪਾਸ ਲੋੜੀਂਦੇ ਦਸਤਾਵੇਜ ਜਮ੍ਹਾਂ ਕਰਵਾਉਣ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।