ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਵੱਲੋਂ ਸੰਘਣੀ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਅਪੀਲ
ਮੋਹਾਲੀ, 18 ਦਸੰਬਰ, 2024: ਦੇਸ਼ ਕਲਿੱਕ ਬਿਓਰੋ
ਐੱਸ ਐੱਸ ਪੀ ਦੀਪਕ ਪਾਰਿਕ ਅਤੇ ਐੱਸ ਪੀ (ਟ੍ਰੈਫਿਕ) ਹਰਿੰਦਰ ਸਿੰਘ ਮਾਨ ਵੱਲੋਂ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਕਰਨੈਲ ਸਿੰਘ, ਉਪ ਕਪਤਾਨ ਪੁਲਿਸ, ਟ੍ਰੈਫਿਕ ਵੱਲੋਂ ਸਰਬਤ ਦਾ ਭਲਾ ਟਰੱਸਟ ਨਾਲ ਮਿੱਲ ਕੇ ਵਪਾਰਕ ਵਾਹਨਾਂ (ਟਰੱਕ, ਟੈਪੂ, ਟਰੈਕਟਰ ਟਰਾਲੀ,ਬੱਸਾ, ਟਿੱਪਰ ਆਦਿ) ‘ਤੇ ਰਿਫਲੈਕਟਰ ਲਗਾਏ ਗਏ ਤਾਂ ਜੋ ਧੁੰਦ ਦੇ ਮੌਸਮ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਉਪ ਕਪਤਾਨ ਪੁਲਿਸ, ਟ੍ਰੈਫਿਕ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਧੁੰਦ ਦੇ ਮੌਸਮ ਵਿੱਚ ਐਕਸੀਡੈਂਟਾ ਤੋਂ ਬਚਣ ਲਈ ਆਪਣੇ ਵਾਹਨਾਂ ਦੀਆਂ ਪਾਰਕਿੰਗ ਲਾਈਟਾਂ ਨੂੰ ਠੀਕ ਰੱਖੋ ਅਤੇ ਗੱਡੀ ਖਰਾਬ ਹੋਣ ਦੀ ਸੂਰਤ ਵਿੱਚ ਆਪਣੀ ਗੱਡੀ ਨੂੰ ਸੜਕ ਤੋਂ ਇੱਕ ਪਾਸੇ ਤੇ ਖੜੀ ਕਰਕੇ, ਪਾਰਕਿੰਗ ਬਲਿੰਕਰਜ਼ ਨੂੰ ਚਾਲੂ ਰੱਖੋ। ਗੱਡੀ ਦੀ ਐਮਰਜੈਂਸੀ ਕਿੱਟ ਨਾਲ ਮਿੱਲੀ ਰਿਫ਼ਲੈਕਟਰ ਕੋਨ ਨੂੰ ਗੱਡੀ ਤੋਂ ਕਰੀਬ 25-30 ਫੁੱਟ ਦੀ ਦੂਰੀ ‘ਤੇ ਇਸ਼ਾਰਾ ਦੇਣ ਲਈ ਰੱਖੋ। ਖੱਬੇ ਜਾਂ ਸੱਜੇ ਮੁੜਨ ਸਮੇਂ ਹਮੇਸ਼ਾਂ ਇੰਡੀਕੇਟਰ ਦੀ ਵਰਤੋਂ ਕਰੋ ਅਤੇ ਸੜਕ ‘ਤੇ ਗੱਡੀ ਚਲਾਉਦੇ ਸਮੇਂ ਅੱਗੇ ਜਾ ਰਹੇ ਵਾਹਨ ਤੋਂ ਉਚਿਤ ਦੂਰੀ ਬਣਾ ਕੇ ਰੱਖੋ। ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਧੁੰਦ ਦੇ ਮੌਸਮ ਦੌਰਾਨ ਸੜਕ ਤੇ ਵਹੀਕਲ ਚਲਾਉਦੇ ਸਮੇਂ ਆਵਾਜਾਈ ਨਿਯਮਾਂ ਪੂਰਣ ਪਾਲਣਾ ਕੀਤੀ ਜਾਵੇ ਤੇ ਆਮ ਦਿਨਾਂ ਨਾਲੋਂ ਜ਼ਿਆਦਾ ਸਾਵਧਾਨੀ ਵਰਤੀ ਜਾਵੇ।