ਜੈਪੁਰ, 20 ਦਸੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰੇ ਹੀ ਇਕ ਸੀਐਨਜੀ ਟੈਂਕਰ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ਵਿੱਚ ਦਰਜਨਾਂ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਰਾਜਸਥਾਨ ਦੇ ਭਾਂਕਰੋਟਾ ਵਿੱਚ ਗੈਸ ਟੈਂਕਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਕਈ ਲੋਕਾਂ ਦੇ ਝੁਲਸੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੋਰ ਕਈ ਜ਼ਖਮੀ ਹੋ ਗਏ। ਘਟਨਾ ਦਾ ਪਤਾ ਚਲਦਿਆਂ ਹੀ ਅੱਗ ਬਝਾਉਣ ਲਈ ਮੌਕੇ ਉਤੇ ਫਾਇਰ ਬ੍ਰਿਗੇਡ ਦੀਆਂ 22 ਦੇ ਕਰੀਬ ਗੱਡੀਆਂ ਪਹੁੰਚ ਗਗਈਆਂ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਚਪੇਟ ਵਿੱਚ ਆ ਕੇ ਸੀਐਨਜੀ ਦੀਆਂ 10 ਤੋਂ 12 ਗੱਡੀਆਂ ਸੜ ਗਈਆਂ ਹਨ।
ਸੀਐਨਜੀ ਟਰੱਕ ਅਤੇ ਇਕ ਹੋਰ ਟਰੱਕ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਸੀਐਨਜੀ ਟਰੱਕ ਵਿੱਚ ਇਕ ਦੇ ਬਾਅਦ ਇਕ ਬਲਾਸਟ ਹੁੰਦੇ ਗਏ। ਬਲਾਸਟ ਦੀ ਚਪੇਟ ਵਿੱਚ ਆਸ ਪਾਸ ਦੀਆਂ ਗੱਡੀਆਂ ਵੀ ਆ ਗਈਆਂ। ਬੱਸ ਦੀਆਂ ਸਵਾਰੀਆਂ ਨੇ ਉਤਰਕੇ ਜਾਨ ਬਚਾਈ। ਇਕ ਦਰਜਨ ਤੋਂ ਜ਼ਿਆਦਾ ਲੋਕ ਅੱਗ ਵਿੱਚ ਝੁਲਸੇ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।