ਨਵੀਂ ਦਿੱਲੀ, 20 ਦਸੰਬਰ, ਦੇਸ਼ ਕਲਿੱਕ ਬਿਓਰੋ :
ਭਾਜਪਾ ਦਫ਼ਤਰ ਦੇ ਨੇੜੇ ਤੋਂ ਇਕ ਲਾਵਾਰਸ ਬੈਗ ਮਿਲਣ ਦੀ ਖਬਰ ਹੈ। ਭਾਜਪਾ ਦੇ ਦਫ਼ਤਰ 14 ਪੰਤ ਮਾਰਗ ਦੇ ਸਾਹਮਣੇ ਤੋਂ ਇਕ ਬੈਗ ਮਿਲਿਆ ਹੈ। ਪੁਲਿਸ ਨੇ ਲਾਵਾਰਿਸ ਬੈਗ ਨੂੰ ਚਾਰੇ ਪਾਸੇ ਤੋਂ ਬੈਰੀਕੇਡਿੰਗ ਲਗਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਗ ਉਤੇ ਦਿੱਲੀ ਪੁਲਿਸ ਦਾ ਇਕ ਸਟੀਕਰ ਵੀ ਲਗਿਆ ਹੋਇਆ ਦੱਸਿਆ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਸਟਾਫ ਦਾ ਬੈਗ ਵੀ ਗਲਤੀ ਨਾਲ ਰਹਿ ਗਿਆ ਹੋ ਸਕਦਾ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਲਈ ਸੀਸੀਟੀਵੀ ਚੈਕ ਕੀਤੇ ਜਾ ਰਹੇ ਹਨ।