ਚੰਡੀਗੜ੍ਹ, 21 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 21 ਦਸੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਰੌਸ਼ਨੀ ਪਾਵਾਂਗੇ 21 ਦਸੰਬਰ ਦੇ ਇਤਿਹਾਸ ਉੱਤੇ :-
* 2012 ਵਿਚ ਅੱਜ ਦੇ ਦਿਨ, ਗੰਗਨਮ ਸਟਾਈਲ ਯੂਟਿਊਬ ‘ਤੇ ਇਕ ਅਰਬ ਵਾਰ ਦੇਖੀ ਜਾਣ ਵਾਲੀ ਪਹਿਲੀ ਵੀਡੀਓ ਬਣ ਗਈ ਸੀ।
* 2002 ਵਿਚ 21 ਦਸੰਬਰ ਨੂੰ ਬਰਤਾਨੀਆ ਨੇ ਧਮਕੀਆਂ ਤੋਂ ਬਾਅਦ ਬੋਗੋਟਾ ਵਿਚ ਦੂਤਘਰ ਬੰਦ ਕਰ ਦਿੱਤਾ ਸੀ।
* ਅੱਜ ਦੇ ਦਿਨ 1998 ਵਿੱਚ ਨੇਪਾਲੀ ਪ੍ਰਧਾਨ ਮੰਤਰੀ ਗਿਰਿਜਾ ਪ੍ਰਸਾਦ ਕੋਇਰਾਲਾ ਨੇ ਅਸਤੀਫਾ ਦੇ ਦਿੱਤਾ ਸੀ।
* 1991 ਵਿੱਚ, 21 ਦਸੰਬਰ ਨੂੰ, ਕਜ਼ਾਕਿਸਤਾਨ ਦੀ ਰਾਜਧਾਨੀ ਅਲਮਾ ਅਟਾ ਵਿੱਚ 11 ਸੋਵੀਅਤ ਗਣਰਾਜਾਂ ਦੁਆਰਾ ਰਾਸ਼ਟਰਮੰਡਲ ਦਾ ਗਠਨ ਕੀਤਾ ਗਿਆ ਸੀ।
* ਅੱਜ ਦੇ ਦਿਨ 1974 ਵਿੱਚ, ਦੇਸ਼ ਦੇ ਪਹਿਲੇ ਪਣਡੁੱਬੀ ਸਿਖਲਾਈ ਪੋਤ, ਆਈਐਨਐਸ ਸੱਤਵਾਹਨ ਨੂੰ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿੱਖੇ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ।
* 21 ਦਸੰਬਰ 1971 ਨੂੰ ਕਰਟ ਵਾਲਡਾਈਮ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਚੌਥੇ ਸਕੱਤਰ ਜਨਰਲ ਬਣੇ ਸਨ।
* ਅੱਜ ਦੇ ਦਿਨ 1952 ਵਿੱਚ ਸੈਫੂਦੀਨ ਕਿਚਲੂ ਤਤਕਾਲੀ ਸੋਵੀਅਤ ਸੰਘ ਦਾ ਲੈਨਿਨ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ।
* 21 ਦਸੰਬਰ 1949 ਨੂੰ ਪੁਰਤਗਾਲੀ ਸ਼ਾਸਕਾਂ ਨੇ ਇੰਡੋਨੇਸ਼ੀਆ ਨੂੰ ਪ੍ਰਭੂਸੱਤਾ ਸੰਪੰਨ ਰਾਸ਼ਟਰ ਘੋਸ਼ਿਤ ਕੀਤਾ ਸੀ।
* ਅੱਜ ਦੇ ਦਿਨ 1931 ਵਿੱਚ ਆਰਥਰ ਵੇਨ ਦੁਆਰਾ ਬਣਾਇਆ ਗਿਆ ਦੁਨੀਆ ਦਾ ਪਹਿਲਾ ਕ੍ਰਾਸਵਰਡ ਨਿਊਯਾਰਕ ਵਰਲਡ ਅਖਬਾਰ ਵਿੱਚ ਪ੍ਰਕਾਸ਼ਿਤ ਹੋਇਆ ਸੀ।
* 21 ਦਸੰਬਰ 1923 ਨੂੰ ਨੇਪਾਲ ਬਰਤਾਨਵੀ ਸੁਰੱਖਿਆ ਰਾਜ ਦੇ ਦਰਜੇ ਤੋਂ ਆਜ਼ਾਦ ਹੋ ਕੇ ਪੂਰੀ ਤਰ੍ਹਾਂ ਆਜ਼ਾਦ ਦੇਸ਼ ਬਣ ਗਿਆ ਸੀ।
* 21 ਦਸੰਬਰ 1898 ਨੂੰ ਰਸਾਇਣ ਵਿਗਿਆਨੀ ਪਿਅਰੇ ਅਤੇ ਮੈਰੀ ਕਿਊਰੀ ਨੇ ਰੇਡੀਅਮ ਦੀ ਖੋਜ ਕੀਤੀ ਸੀ।