ਫਗਵਾੜਾ, 21 ਦਸੰਬਰ, ਦੇਸ਼ ਕਲਿੱਕ ਬਿਓਰੋ :
ਨਗਰ ਨਿਗਮ ਫਗਵਾੜਾ ਵਿੱਚ ਅੱਜ ਹੋਈਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਹਾਸਲ ਨਹੀਂ ਹੋਇਆ। ਚੋਣਾਂ ਵਿੱਚ ਕਾਂਗਰਸ ਵੱਡੀ ਪਾਰਟੀ ਬਣ ਕੇ ਉਭਰੀ ਹੈ। ਜਦੋਂ ਕਿ ਆਮ ਆਦਮੀ ਪਾਰਟੀ ਦੀ 13 ਸੀਟਾਂ ਉਤੇ ਜਿੱਤ ਹੋਈ। ਅਕਾਲੀ ਦਲ ਅਤੇ ਭਾਜਪਾ ਦੀ 4-4 ਸੀਟਾਂ ਉਤੇ ਜਿੱਤ ਹੋਈ। ਇਸ ਤੋਂ ਇਲਾਵਾ 9 ਸੀਟਾਂ ਉਤੇ ਆਜ਼ਾਦ ਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਜਿੱਤੇ। ਮੇਅਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਮੇਅਰ ਬਣਾਉਣ ਵਾਸੇ ਘੱਟੋਂ ਘੱਟ 26 ਕੌਂਸਲਰਾਂ ਦੀ ਲੋੜ ਹੈ।
Published on: ਦਸੰਬਰ 21, 2024 7:24 ਬਾਃ ਦੁਃ