ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਹੱਕ ਤੇ ਸੱਚ ਲਈ ਲੜਨ ਦੀ ਪ੍ਰੇਰਨਾ ਤੇ ਊਰਜਾ ਮਿਲਦੀ ਹੈ : ਪ੍ਰੋਫੈਸਰ ਚੰਦੂਮਾਜਰਾ

ਪੰਜਾਬ

ਸ੍ਰੀ ਚਮਕੌਰ ਸਾਹਿਬੇ/ ਮੋਰਿੰਡਾ: 22 ਦਸੰਬਰ, ਭਟੋਆ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਗੜੀ ਚਮਕੌਰ ਦੇ ਸਮੂਹ ਸਿੰਘਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦੇ ਤੀਜੇ ਦਿਨ  ਅਕਾਲੀ ਦਲ ਸੁਧਾਰ ਲਹਿਰ ਦੇ ਸਾਬਕਾ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਲੋਕ ਸਭਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦਿਆਂ ਨੌਜਵਾਨ ਪੀੜੀ ਨੂੰ ਇਹਨਾਂ ਸ਼ਹੀਦਾਂ ਵੱਲੋਂ ਦਰਸਾਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਕੀਤੀ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦੀਆਂ ਸ਼ਹਾਦਤਾਂ ਨੇ ਸਿੱਖਾਂ  ਨੂੰ ਹੱਕ  ਸੱਚ ਲਈ ਇਨਸਾਫ ਲਈ ਅਤੇ ਜਬਰ ਜਲਨ ਵਿਰੁੱਧ ਲੜਨ ਦੀ ਅਤੇ ਆਪਾ ਵਾਰਨ ਦੀ ਜੋ ਸਾਧੂ ਜਾਚ ਸਿਖਾਈ, ਉਸ ਤੇ ਚੱਲਣ ਦਾ ਉਦੇਸ਼ ਦੇ ਕੇ ਸੰਦੇਸ਼ ਦੇ ਕੇ ਤੇ ਪ੍ਰੇਰਨਾ ਲੈ ਕੇ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਿੱਖਾਂ ਨੂੰ ਜਬਰ ਤੇ ਜੁਲਮ ਵਿਰੁੱਧ ਲੜਨ ਲਈ ਪ੍ਰੇਰਦੀ  ਹੈ । ਅਤੇ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਤੇ  ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਪਹੁੰਚ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸਿਰ ਝੁਕਾ ਕੇ  ਸ਼ਰਧਾ ਤੇ ਸਤਿਕਾਰ ਭੇਂਟ ਕਰਦਿਆਂ ਇਸ ਧਰਤੀ ਤੋਂ ਹੱਕ ਸੱਚ ਦੀ ਲੜਾਈ ਲੜਨ ਲਈ ਹੋਰ ਵਧੇਰੇ ਉਤਸ਼ਾਹਿਤ ਹੋਕੇ ਤੇ ਊਰਜਾ ਲੈ ਕੇ ਜਾਂਦੀਆਂ ਹਨ।

 ਸ੍ਰੀ ਅਕਾਲ ਤਖਤ ਸਾਹਿਬ ਵੱਲੋ 2 ਦਸੰਬਰ ਨੂੰ ਜਾਰੀ ਹੁਕਮਨਾਮੇ ਵਿਚ ਦਾਗੀ ਤੇ ਬਾਗੀ ਅਕਾਲੀ ਧੜੇ ਭੰਗ ਕਰਕੇ ਏਕਤਾ ਕਰਨ ਅਤੇ  ਅਕਾਲੀ ਆਗੂਆਂ ਵੱਲੋਂ ਆਪਣੇ ਅਹੁਦਿਆਂ ਤੋਂ  ਦਿੱਤੇ ਅਸਤੀਫੇ ਪ੍ਰਵਾਨ ਨਾ ਕਰਨ   ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੁਰਮਾਨ ਜਾਰੀ ਹੋਇਆ ਉਸਦਾ  ਹਰ ਸਿੱਖ   ਸਨਮਾਨ ਕਰਦਾ ਹੈ ਅਤੇ 

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਰਵਾਇਤਾਂ ਤੇ ਪਰੰਪਰਾਵਾਂ ਅਨੁਸਾਰ ਅਕਾਲੀ ਏਕਤਾ ਕਰਨ ਲਈ  ਹੁਕਮਨਾਮਾ ਜਾਰੀ ਕੀਤਾ ਗਿਆ ਸੀ ਜਿਸ ਅਨੁਸਾਰ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਗਿਆ ਪ੍ਰੰਤੂ ਦੂਜੇ ਧੜੇ ਵੱਲੋਂ ਹਾਲੇ ਤੱਕ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਕੇ ਪ੍ਰਧਾਨ ਤੇ ਹੋਰਨਾ ਆਗੂਆਂ ਵੱਲੋਂ ਦਿੱਤੇ ਅਸਤੀਫੇ ਪਰਵਾਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸਮਾਂ ਵੱਧ ਕੀਤਾ ਸੀ, ਜੋ ਅਜੇ ਤੱਕ ਲਾਗੂ ਨਹੀਂ ਹੋਇਆ ਅਤੇ ਉਹ ਆਸ ਕਰਦੇ ਹਨ ਕਿ ਮਿਥੇ ਸਮੇ  ਅੰਦਰ ਹੁਕਮ ਦੀ ਪਾਲਨਾ ਕਰਕੇ  ਪੰਥਕ ਸੋਚ  ਪੰਥਕ ਜਜਬਾ  ਪੰਥ ਵਿਚਾਰਧਾਰਾ  ਪੰਜਾਬ ਤੇ ਪੰਥਕ ਹਿਤੈਸ਼ੀਆਂ ਦੀ ਇੱਛਾ ਅਨੁਸਾਰ  ਇਸ ਸੂਬੇ ਦੇ ਵਿੱਚ ਇੱਕ ਮਜਬੂਤ ਤੇ  ਸ਼ਕਤੀਸ਼ਾਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਬਣਾਇਆ ਜਾ ਸਕੇ। ਪਰੰਤੂ ਨਵੀਂ ਲੀਡਰਸ਼ਿਪ ਦਾ ਪਿਛੋਕੜ ਉਹਨਾਂ ਦੀ ਵਿਰਾਸਤ ਅਤੇ ਉਹਨਾਂ ਦੀ ਸੋਚ ਉਹਨਾਂ ਪੁਰਾਤਨ ਅਕਾਲੀ ਯੋਧਿਆਂ ਵਾਲੀ ਹੋਵੇ  ਜਿਨਾਂ ਨੇ ਇੱਕ ਸਦੀ ਆਪਣੇ ਪਿੰਡੇ ਤੇ ਦਰਦ ਹੰਢਾ ਕੇ ਅਕਾਲੀ ਦਲ ਨੂੰ ਇਸ ਮੁਕਾਮ ਤੇ ਪਹੁੰਚਾਇਆ ਸੀ । ਉਹਨਾਂ ਕਿਹਾ ਕਿ ਨਵੀਂ ਪਾਰਟੀ ਸ਼ੁਰੂ ਕਰਕੇ ਅੱਜ ਉਸ ਪਾਰਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਭਾਵਨਾ ਅਨੁਸਾਰ ਪੰਥਕ ਸੋਚ ਅਨੁਸਾਰ ਮੁੜ ਸੁਰਜੀਤ ਕਰਨ ਦੀ ਲੋੜ ਹੈ ਜਿਹੜੀ ਪਾਰਟੀ ਅੱਜ ਅਰਸ਼ ਤੋਂ ਫਰਸ਼ ਤੇ ਪਹੁੰਚ ਗਈ ਹੈ ਗਿਆਨੀ ਹਰਪ੍ਰੀਤ ਸਿੰਘ ਨਾਲ ਵਾਪਰ ਰਹੇ ਵਰਤਾਰੇ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ  ਦੀ ਜਦੋਂ ਨਿਯੁਕਤੀ ਹੋਈਤਾਂ  ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਚਾਲ-ਚਲਣ ਬਾਰੇ ਅਤੇ  ਉਹਨਾਂ ਦੇ ਪਿਛੋਕੜ ਬਾਰੇ ਸਾਰੀ ਘੋਖ ਕਰਕੇ ਹੀ ਉਹਨਾਂ ਦੀ ਮੁਢਲੀ ਨਿਯੁਕਤੀ ਕੀਤੀ ਗਈ ਜਿਸ ਤੋਂ ਬਾਅਦ ਉਨਾਂ  ਹੈੱਡ ਗ੍ਰੰਥੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ  ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ , ਜਥੇਦਾਰ ਦਮਦਮਾ ਸਾਹਿਬ ਅਤੇ  ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਲਾਉਣ ਸਮੇਂ ਵੀ ਇਹ ਸਾਰੀ ਜਾਂਚ ਪੜਤਾਲ ਕਰਕੇ ਹੀ ਉਹਨਾਂ ਨੂੰ ਪਦਵੀਆਂ ਦਿੱਤੀਆਂ ਗਈਆਂ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ  ਅੰਤ੍ਰਿਗ ਕਮੇਟੀ ਨੇ ਗੁਰਦੁਆਰਾ ਕਟਾਲਾ ਸਾਹਿਬ ਵਿੱਚ ਜੋ  ਫੈਸਲਾ  ਲਿਆ ਹੈ ਉਸਤੇ  ਬੜੇ ਸਵਾਲ ਖੜੇ ਹੋ ਰਹੇ ਨੇ ?

ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਆਪਣਾ ਪੱਖ ਸਪਸ਼ਟ ਕੀਤਾ ਹੈ ਪ੍ਰੰਤੂ ਜੇਕਰ ਇਸ ਪੱਖ ਤੋਂ ਐਸਜੀਪੀਸੀ ਦੀ ਤਸੱਲੀ ਨਹੀਂ ਹੈ ਤਾਂ ਮਸਲਾ ਹੋਰ ਵੀ ਗੁੰਜਲਦਾਰ ਬਣ ਜਾਂਦਾ ਹੈ ਉਹਨਾਂ ਕਿਹਾ ਕਿ ਹੁਣ ਜਦੋਂ ਇਸ ਮਸਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਸ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਸਿੰਘ ਸਾਹਿਬਾਨ ਦੀ ਜਾਂਚ ਕਰਨ ਦਾ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਨਹੀਂ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ ਤਾਂ ਅੰਤਰਿਮ ਕਮੇਟੀ ਨੂੰ ਇਹ ਮਾਮਲਾ ਸ਼ੁਰੂ ਸ੍ਰੀ ਅਕਾਲ ਤਖਤ ਸਾਹਿਬ ਦੇ ਸਪੁਰਦ ਕਰ ਦੇਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਵਿਰੁੱਧ ਵਰਤੀ ਗਈ ਭਾਸ਼ਾ ਨੂੰ ਮੰਦਭਾਗੀ ਦੱਸਦਿਆਂ ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਮਹਿਲਾ ਕਮਿਸ਼ਨ ਦੇ ਦਫਤਰ ਜਾਣ ਨਾਲ ਐਸਜੀਪੀਸੀ ਸੰਸਥਾ ਦੇ ਵਕਾਰ ਨੂੰ ਢਾਹ ਲੱਗੀ ਹੈ ਉਹਨਾਂ ਕਿਹਾ ਕਿ ਮਹਿਲਾ ਕਮਿਸ਼ਨ ਦੇ ਦਫਤਰ ਜਾਣ ਤੋਂ ਪਹਿਲਾਂ ਸ਼੍ਰੀ ਧਾਮੀ ਨੂੰ ਬੀਬੀ ਜਗੀਰ ਕੌਰ ਨਾਲ ਮਿਲ ਬੈਠ ਕੇ ਮਸਲਾ ਹੱਲ ਕਰ ਲੈਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿਰਫ ਗੋਲਕਾਂ ਦੀ ਰਾਖੀ ਕਰਨ ਅਤੇ ਪ੍ਰਬੰਧ ਦੀ ਰਾਖੀ  ਕਰਨ ਲਈ ਹੀ ਨਹੀ ਸਗੋ ਸਿੱਖ ਪਰੰਪਰਾਵਾਂ ਮਾਨਤਾਵਾਂ ਤੇ ਮਰਿਆਦਾ ਦੀ ਰਾਖੀ ਲਈ ਤੇ ਜਥੇਦਾਰ ਸਾਹਿਬਾਨਾਂ ਦੇ ਮਾਣ  ਸਨਮਾਨ ਅਤੇ ਸਿੱਖ ਸੰਸਥਾਵਾਂ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਕਾਇਮ ਕੀਤੀ ਗਈ ਸੀ ਉਹਨਾਂ ਕਿਹਾ ਕਿ ਅਕਾਲੀ ਦਲ ਸੁਧਾਰ ਦੇ ਸਾਰੇ ਆਗੂ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਆਦੇਸ਼ ਨੂੰ ਮੰਨਣ ਲਈ ਪੂਰੀ ਤਰਹਾਂ ਪਾਬੰਦ ਹਨ ਤਾਂ ਜੋ ਪੰਥਕ ਏਕਤਾ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਬੁਲੰਦੀਆਂ ਦੇ ਪਹੁੰਚਾਇਆ ਜਾ ਸਕੇ ਇਸ ਮੌਕੇ ਤੇ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਰਾਜਸੀ ਸਕੱਤਰ ਜਗਜੀਤ ਸਿੰਘ ਕੋਲੀ ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਉਪ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਹੋਰ ਵੀ ਆਗੂ ਹਾਜ਼ਰ ਸਨ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।