ਹਾਈਟੈਂਸ਼ਨ ਤਾਰਾਂ ਦੀ ਲਪੇਟ ‘ਚ ਵਿਦਿਆਰਥੀ ਝੁਲਸਿਆ, ਪੀ ਜੀ ਆਈ ਰੈਫਰ

ਪੰਜਾਬ

ਲੁਧਿਆਣਾ: 23 ਦਸੰਬਰ, ਦੇਸ਼ ਕਲਿੱਕ ਬਿਓਰੋ
ਲੁਧਿਆਣਾ ਦੇ ਢੰਡਾਰੀ ਖੁਰਦ ਵਿਖੇ ਛੱਤ ‘ਤੇ ਖੇਡ ਰਿਹਾ ਇਕ ਵਿਦਿਆਰਥੀ ਅਚਾਨਕ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ‘ਚ ਆ ਗਿਆ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਰੌਲਾ ਸੁਣ ਕੇ ਵਿਦਿਆਰਥੀ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ। ਵਿਸ਼ਾਲ 7ਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਇੱਕ ਸਰਕਾਰੀ ਸਕੂਲ ਵਿਚ ਪੜ੍ਹਦਾ ਹੈ। ਵਿਸ਼ਾਲ ਦੇ ਜੀਜਾ ਸੁਮਿਤ ਨੇ ਦਸਿਆ ਕਿ ਵਿਸ਼ਾਲ ਛੱਤ ‘ਤੇ ਖੇਡ ਰਿਹਾ ਸੀ। ਫਿਰ ਗੁਆਂਢ ‘ਚ ਰਹਿਣ ਵਾਲੀ ਔਰਤ ਨੇ ਸਾੜੀ ਛੱਤ ‘ਤੇ ਸੁੱਕਣੀ ਪਾ ਦਿਤੀ ਸੀ। ਸਮਝਿਆ ਜਾ ਰਿਹਾ ਹੈ ਕਿ ਸ਼ਾਇਦ ਹਵਾ ਚਲਣ ਕਾਰਨ ਸਾੜੀ ਵਿਚ ਜੋ ਪਾਣੀ ਸੀ ਉਹ ਹਾਈ ਟੈਂਸ਼ਨ ਤਾਰਾਂ ‘ਤੇ ਡਿੱਗ ਗਿਆ ਜਿਸ ਕਾਰਨ ਇਮਾਰਤ ਦੀ ਛੱਤ ‘ਤੇ ਬਿਜਲੀ ਦਾ ਕਰੰਟ ਲਗ ਗਿਆ। ਪੂਰੀ ਇਮਾਰਤ ਦੀਆਂ ਤਾਰਾਂ ਸੜ ਗਈਆਂ। ਜਦੋਂ ਵਿਸ਼ਾਲ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ 60 ਤੋਂ 70 ਫ਼ੀ ਸਦੀ ਤਕ ਸੜ ਚੁਕਾ ਸੀ। ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਰੈਫ਼ਰ ਕਰ ਦਿਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।