ਪਟਿਆਲ਼ਾ, 25 ਦਸੰਬਰ, ਦੇਸ਼ ਕਲਿਕ ਬਿਊਰੋ :
30 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਜਗਜੀਤ ਡੱਲੇਵਾਲ ਦੀ ਜਾਂਚ ਲਈ ਆ ਰਹੀ ਡਾਕਟਰਾਂ ਦੀ ਟੀਮ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀ ਇੱਕ ਸਕਾਰਪੀਓ ਨੇ ਗਲਤ ਸਾਈਡ ’ਤੇ ਜਾ ਕੇ ਟੱਕਰ ਮਾਰੀ। ਹਾਲਾਂਕਿ ਇਸ ਦੌਰਾਨ ਸਾਰੇ ਸੁਰੱਖਿਅਤ ਰਹੇ। ਉਨ੍ਹਾਂ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਟੀਮ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਸੀ। ਹਾਦਸਾ ਅੱਜ ਬੁਧਵਾਰ ਸਵੇਰੇ ਪਟਿਆਲਾ ਦੇ ਪਿੰਡ ਜੋੜਾਮਾਜਰਾ ਨੇੜੇ ਹੋਇਆ।
ਇਸ ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸਕਾਰਪੀਓ ਦੇ ਪਿੱਛੇ ਚੱਲ ਰਹੀ ਕਾਰ ਦੇ ਡੈਸ਼ਬੋਰਡ ਕੈਮਰੇ ਨਾਲ ਰਿਕਾਰਡ ਕੀਤਾ ਗਿਆ ਹੈ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇੱਕ ਬੱਸ ਦੇ ਪਿੱਛੇ ਸਕਾਰਪੀਓ ਚੱਲ ਰਹੀ ਹੈ। ਦੂਜੇ ਪਾਸੇ ਸਾਹਮਣੇ ਤੋਂ 2 ਗੱਡੀਆਂ ਆ ਰਹੀਆਂ ਹਨ। ਅਚਾਨਕ ਸਕਾਰਪੀਓ ਵਾਲਾ ਲਾਪਰਵਾਹੀ ਨਾਲ ਆਪਣੀ ਗੱਡੀ ਨੂੰ ਦੂਜੇ ਪਾਸੇ ਲੈ ਜਾਂਦਾ ਹੈ।ਜਿਸ ਕਾਰਨ ਉਸ ਦੀ ਸਾਹਮਣੇ ਤੋਂ ਆਉਣ ਵਾਲੀਆਂ ਦੋਵੇਂ ਗੱਡੀਆਂ ਨਾਲ ਟੱਕਰ ਹੋ ਜਾਂਦੀ ਹੈ।
ਜਗਜੀਤ ਡੱਲੇਵਾਲ ਦੀ ਜਾਂਚ ਲਈ ਆ ਰਹੀ ਡਾਕਟਰਾਂ ਦੀ ਟੀਮ ਦਾ ਐਕਸੀਡੈਂਟ